Connect with us

ਪੰਜਾਬ ਨਿਊਜ਼

ਪੰਜਾਬ ਦੀ ਜਨਤਾ ਨੂੰ ਮੂਰਖ ਬਣਾ ਰਹੀ ਹੈ ਕਾਂਗਰਸ ਸਰਕਾਰ : ਡਾ. ਚੀਮਾ

Published

on

Congress government is fooling the people of Punjab: Dr. Cheema

ਚੰਡੀਗੜ੍ਹ : ਸ਼੍ਰੋਮਣੀ ਅਕਾਲੀ ਦਲ ਦੇ ਦਲਜੀਤ ਸਿੰਘ ਚੀਮਾ ਨੇ ਕਿਹਾ ਕਿ ਕਾਂਗਰਸ ਸਰਕਾਰ ਬਿਜਲੀ ਦਰਾਂ ਵਿਚ ਕੀਤੇ 35 ਫੀਸਦੀ ਵਾਧੇ ਨੁੰ ਵਾਪਸ ਲੈਕੇ ਪੰਜਾਬ ਦੇ ਲੋਕਾਂ ਨਾਲ ਧੋਖਾ ਕਰ ਰਹੇ ਹਨ ਜਦਕਿ ਪਾਰਟੀ ਨੇ ਜ਼ੋਰ ਦੇ ਕੇ ਕਿਹਾ ਕਿ ਸਰਕਾਰ ਬਿਜਲੀ ਖਪਤਕਾਰਾਂ ਲਈ 3 ਰੁਪਏ ਪ੍ਰਤੀ ਯੁਨਿਟ ਬਿਜਲੀ ਸਸਤੀ ਕਰਨ ਦੇ ਬਾਵਜੂਦ ਅਕਾਲੀ ਦਲ ਤੇ ਬਸਪਾ ਗਠਜੋਡ਼ ਦੇ 800 ਯੁਨਿਟ ਮੁਫਤ ਬਿਜਲੀ ਦੇ ਮੁਕਾਬਲੇ 3791 ਕਰੋੜ ਰੁਪਏ ਵੱਧ ਵਸੂਲੇਗੀ।

ਮੁੱਖ ਮੰਤਰੀ ਸਿਰਫ ਚੋਣ ਸਟੰਟ ਕਰ ਰਹੇ ਹਨ। ਮੁੱਖ ਮੰਤਰੀ ਨੇ ਐਲਾਨ ਕੀਤਾ ਹੈ ਕਿ ਲੋਕ ਉਨ੍ਹਾਂ ’ਤੇ ਤਾਂ ਹੀ ਵਿਸ਼ਵਾਸ ਕਰਨਗੇ ਜੇਕਰ ਉਨ੍ਹਾਂ ਨੂੰ ਕਾਂਗਰਸ ਸਰਕਾਰ ਦੇ ਰਹਿੰਦੇ ਕਾਰਜਕਾਲ ਦੌਰਾਨ ਘਟਿਆ ਹੋਇਆ ਘੱਟ ਤੋਂ ਘੱਟ ਇਕ ਬਿਜਲੀ ਬਿੱਲ ਮਿਲੇਗਾ। ਉਨ੍ਹਾਂ ਕਿਹਾ ਕਿ ਇਸ ਤੋਂ ਸਰਕਾਰ ਦੀ ਲੋਕਾਂ ਨੂੰ ਧੋਖਾ ਦੇਣ ਦੀ ਮਨਸ਼ਾ ਸਾਬਤ ਹੁੰਦੀ ਹੈ ਕਿਉਂਕਿ ਸਰਕਾਰ ਸੋਚਦੀ ਹੈ ਕਿ ਜਦੋਂ ਉਸ ਨੇ ਆਪਣੇ ਵਾਅਦੇ ਪੂਰੇ ਨਹੀਂ ਕੀਤੇ ਤਾਂ ਵੀ ਲੋਕ ਉਸ ’ਤੇ ਵਿਸ਼ਵਾਸ ਕਰਨਗੇ।

ਪਾਰਟੀ ਨੇ 2017 ਵਿਚ ਸਸਤੀ ਬਿਜਲੀ ਦਾ ਵਾਅਦਾ ਕੀਤਾ ਸੀ। ਪਿਛਲੇ ਤਕਰੀਬਨ ਪੰਜ ਸਾਲਾਂ ਵਿਚ ਇਸ ਨੇ ਤਕਰੀਬਨ ਇਕ ਦਰਜਨ ਕਿਸ਼ਤਾਂ ਵਿਚ ਬਿਜਲੀ ਦਰਾਂ ਵਿਚ 35 ਫੀਸਦੀ ਵਾਧਾ ਕੀਤਾ ਹੈ। ਚੀਮਾ ਨੇ ਮੁੱਖ ਮੰਤਰੀ ਨੂੰ ਪੁੱਛਿਆ ਕਿ ਉਹ ਆਪਣੇ ਤਾਜ਼ਾ ਐਲਾਨ ਨਾਲ ਆਪਣਾ ਵਾਅਦੇ ਕਿਵੇਂ ਲਾਗੂ ਕਰਨਗੇ ਕਿਉਂਕਿ ਇਸ ਨਾਲ ਸਬਸਿਡੀ ਦਾ ਬਿੱਲ 13934 ਕਰੋੜ ਰੁਪਏ ਹੋ ਜਾਵੇਗਾ।

Facebook Comments

Trending