Connect with us

ਖੇਡਾਂ

ਔਰਤਾਂ ਦੀ ਓਵਰਆਲ ਟਰਾਫੀ ਜਿੱਤਣ ਲਈ ਖਿਡਾਰੀਆਂ ਅਤੇ ਕਾਲਜ ਸਟਾਫ ਨੂੰ ਦਿੱਤੀ ਮੁਬਾਰਕ

Published

on

Congratulations to the players and college staff for winning the women's overall trophy

ਲੁਧਿਆਣਾ :  ਪੀ.ਏ.ਯੂ. ਵਿੱਚ ਕਰਵਾਈ ਗਈ 56ਵੀਂ ਸਲਾਨਾ ਐਥਲੈਟਿਕ ਮੀਟ ਵਿੱਚ ਕੁੜੀਆਂ ਦੇ ਵਰਗ ਵਿੱਚ ਓਵਰਆਲ ਟਰਾਫੀ ਕਮਿਊਨਟੀ ਸਾਇੰਸ ਕਾਲਜ ਨੇ ਜਿੱਤੀ | ਕਮਿਊਨਟੀ ਸਾਇੰਸ ਕਾਲਜ ਦੇ ਡੀਨ ਡਾ. ਕਿਰਨਜੋਤ ਸਿੱਧੂ ਨੇ ਇਸ ਜਿੱਤ ਲਈ ਕਾਲਜ ਦੇ ਖਿਡਾਰੀਆਂ ਅਤੇ ਸਮੁੱਚੇ ਸਟਾਫ ਨੂੰ ਵਧਾਈ ਦਿੱਤੀ | ਡਾ. ਸਿੱਧੂ ਨੇ ਕਿਹਾ ਕਿ ਇਹ ਓਵਰਆਲ ਟਰਾਫੀ ਕਾਲਜ ਦੇ ਹਿੱਸੇ 25 ਸਾਲ ਬਾਅਦ ਆਈ ਹੈ |

ਇਹੀ ਨਹੀਂ ਕੁੜੀਆਂ ਦੇ ਵਰਗ ਦੀ ਬੈਸਟ ਐਥਲੀਟ ਵੀ ਕਮਿਊਨਟੀ ਸਾਇੰਸ ਕਾਲਜ ਦੀ ਹਰਲੀਨ ਕੌਰ ਬਣੀ | ਹਰਲੀਨ ਕੌਰ ਨੇ ਇਸ ਤੋਂ ਇਲਾਵਾ ਬਰੋਡ ਜੰਪ 100 ਮੀਟਰ, ਉੱਚੀ ਛਾਲ 200 ਮੀਟਰ ਵਿੱਚ ਪਹਿਲੇ ਸਥਾਨ ਹਾਸਲ ਕੀਤੇ | ਕਾਲਜ ਦੀ ਇੱਕ ਹੋਰ ਐਥਲੀਟ ਜਸਲੀਨ ਕੌਰ ਨੇ ਡਿਸਕਸ ਸੁੱਟਣ, ਸ਼ਾਟਪੁੱਟ ਸੁੱਟਣ ਵਿੱਚ ਪਹਿਲਾ ਸਥਾਨ ਹਾਸਲ ਕੀਤਾ |

ਡਾ. ਸਿੱਧੂ ਨੇ ਦੱਸਿਆ ਕਿ ਹਰਲੀਨ ਕੌਰ ਨੇ 200 ਮੀਟਰ ਦੌੜ ਵਿੱਚ ਆਪਣਾ ਹੀ ਪੁਰਾਣਾ ਰਿਕਾਰਡ ਤੋੜਦੇ ਹੋਏ 26.73 ਸੈਕਿੰਟ ਦਾ ਨਵਾਂ ਰਿਕਾਰਡ ਬਣਾਇਆ | ਇਸ ਤੋਂ ਇਲਾਵਾ ਇਸ ਐਥਲੀਟ ਨੇ 100 ਮੀਟਰ ਵਿੱਚ 13 ਸੈਕਿੰਟ ਦਾ ਆਪਣਾ ਪੁਰਾਣਾ ਰਿਕਾਰਡ ਤੋੜ ਕੇ 12.65 ਸੈਕਿੰਟ ਦਾ ਨਵਾਂ ਰਿਕਾਰਡ ਸਥਾਪਿਤ ਕੀਤਾ | ਉਹਨਾਂ ਨੇ ਸਮੁੱਚੇ ਸਟਾਫ ਅਤੇ ਖਿਡਾਰੀਆਂ ਨੂੰ ਇਸ ਸ਼ਾਨਦਾਰ ਪ੍ਰਾਪਤੀ ਲਈ ਵਧਾਈ ਦਿੱਤੀ |

Facebook Comments

Trending