ਲੁਧਿਆਣਾ : ਪੀ.ਏ.ਯੂ. ਦੇ ਖੇਤੀ ਇੰਜਨੀਅਰਿੰਗ ਕਾਲਜ ਦੇ 25 ਮੈਂਬਰਾਂ ਦੀ ਟੀਮ ਨੇ ਰਾਸਟਰੀ ਪੱਧਰ ਦੇ ਮੁਕਾਬਲੇ-ਤਿਫਾਨ 2023 ਵਿੱਚ ਸਿਖਰਲਾ ਸਥਾਨ ਹਾਸਲ ਕੀਤਾ ਸੀ| ਯਾਦ ਰਹੇ ਕਿ ਤਿਫਾਨ ਮੁਕਾਬਲਾ ਇੱਕ ਰਾਸਟਰੀ ਪੱਧਰ ਦੀ ਵਿਦਿਆਰਥੀ ਗਤੀਵਿਧੀ ਹੈ ਜੋ ਐੱਸ ਏ ਈ ਇੰਡੀਆ ਅਤੇ ਜੋਂਡੀਅਰ ਲਿਮਿਟਡ ਪੂਨੇ ਵੱਲੋਂ ਆਯੋਜਿਤ ਕੀਤਾ ਗਿਆ ਸੀ | ਇਸ ਟੀਮ ਵਿੱਚ ਤੀਜੇ ਸਾਲ ਦੇ ਇੰਜਨੀਅਰਿੰਗ ਵਿਦਿਆਰਥੀ ਕਰਨ ਦੀ ਕਪਤਾਨੀ ਵਿੱਚ 25 ਮੈਂਬਰੀ ਟੀਮ ਨੇ ਹਿੱਸਾ ਲਿਆ |
ਪੀ.ਏ.ਯੂ. ਦੇ ਵਾਈਸ ਚਾਂਸਲਰ ਡਾ. ਸਤਿਬੀਰ ਸਿੰਘ ਗੋਸਲ ਨੇ ਜੇਤੂ ਟੀਮ ਨੂੰ ਵਧਾਈ ਦਿੰਦਿਆਂ ਉਹਨਾਂ ਦੇ ਅਨੁਸਾਸ਼ਨ, ਸਮਰਪਣ ਅਤੇ ਲਗਨ ਦੀ ਪ੍ਰਸ਼ੰਸ਼ਾਂ ਕੀਤੀ | ਡਾ. ਗੋਸਲ ਨੇ ਕਿਹਾ ਕਿ ਪੀ.ਏ.ਯੂ. ਦੇ ਇੰਜਨੀਅਰਾਂ ਨੇ ਹਮੇਸ਼ਾਂ ਯੂਨੀਵਰਸਿਟੀ ਲਈ ਮਾਣ ਦੀਆਂ ਘੜੀਆਂ ਜਿੱਤੀਆਂ ਹਨ | ਉਹਨਾਂ ਇਸ ਮਸ਼ੀਨ ਦੇ ਪੇਟੈਂਟ ਲਈ ਵਿਦਿਆਰਥੀਆਂ ਨੂੰ ਉਤਸ਼ਾਹਿਤ ਕੀਤਾ |ਇਸ ਮੁਕਾਬਲੇ ਵਿੱਚ ਕੁੱਲ 31 ਟੀਮਾਂ ਨੇ ਭਾਗ ਲਿਆ ਸੀ ਜਿਨ੍ਹਾਂ ਵਿੱਚੋਂ 20 ਟੀਮਾਂ ਆਖਰੀ ਗੇੜ ਦੇ ਮੁਕਾਬਲੇ ਵਿੱਚ ਦਾਖਲ ਹੋਈਆਂ |