ਪੰਜਾਬੀ
ਪੰਜਾਬ ਐਗਰੀਕਲਚਰਲ ਯੂਨੀਵਰਸਿਟੀ ਵਿਖੇ ਮਧੂ ਮੱਖੀ ਪਾਲਕਾਂ ਦਾ ਸੰਮੇਲਨ 1 ਜੂਨ ਨੂੰ
Published
3 years agoon

ਲੁਧਿਆਣਾ:ਪੀ.ਏ.ਯੂ. ਪ੍ਰੋਗਰੈਸਿਵ ਬੀ ਕੀਪਰਜ਼ ਐਸੋਸੀਏਸ਼ਨ ਵੱਲੋਂ ਡਾਇਰੈਕਟੋਰੇਟ ਐਕਸੈਂਟਸ਼ਨ ਦੇ ਸਹਿਯੋਗ ਨਾਲ 1 ਜੂਨ ਨੂੰ ਮਧੂ ਮੱਖੀ ਪਾਲਕਾਂ ਦਾ ਸੰਮੇਲਨ ਪਾਲ ਆਡੀਟੋਰੀਅਮ, ਪੰਜਾਬ ਐਗਰੀਕਲਚਰਲ ਯੂਨੀਵਰਸਿਟੀ ਵਿਖੇ ਕਰਵਾਇਆ ਜਾ ਰਿਹਾ ਹੈ। ਇਹ ਪ੍ਰੋਗਰਾਮ ਪੰਜਾਬ ਭਰ ਦੇ ਮਧੂ ਪਾਲਕਾਂ ਵੱਲੋਂ ਵਿਸ਼ਵ ਮਧੂ ਮੱਖੀ ਦਿਵਸ ਨੂੰ ਸਰਮਪਿਤ ਸੂਬਾ ਪੱਧਰੀ ਪ੍ਰੋਗਰਾਮ ਕਰਵਾਇਆ ਜਾ ਰਿਹਾ ਹੈ ।
ਇਸ ਪ੍ਰੋਗਰਾਮ ਦੌਰਾਨ ਜਿੱਥੇ ਵੱਡੀ ਗਿਣਤੀ ਵਿੱਚ ਪੰਜਾਬ ਭਰ ਤੋਂ ਮਧੂ ਮੱਖੀ ਪਾਲਕਾਂ ਨੇ ਸ਼ਾਮਿਲ ਹੋਣਾ ਹੈ, ਉੱਥੇ ਇਸ ਸਮੇਂ ਸ਼ਹਿਦ ਮੱਖੀ ਨਾਲ ਜੁੜੇ ਹੋਏ ਅਦਾਰੇ ਜਿਵੇਂ, ਬਾਗਬਾਨੀ ਵਿਭਾਗ ਪੰਜਾਬ, ਕੀਟ ਵਿਗਿਆਨ ਵਿਭਾਗ ਪੀ.ਏ.ਯੂ. ਅਤੇ ਪੰਜਾਬ ਸਰਕਾਰ ਦਾ ਅਦਾਰਾ ਮਾਰਕਫੈੱਡ ਵਲੋਂ ਵੀ ਸ਼ਮੂਲੀਅਤ ਕੀਤੀ ਜਾਣੀ ਹੈ । ਇਸ ਮੌਕੇ ਵੱਖ-ਵੱਖ ਸ਼ਹਿਦ ਮੱਖੀ ਪਾਲਕਾਂ, ਕਿਸਾਨ ਬੀਬੀਆਂ ਅਤੇ ਸ਼ਹਿਦ ਨਾਲ ਜੁੜੇ ਕਾਰੋਬਾਰ ਨਾਲ ਜੁੜੀਆਂ ਹੋਈਆ ਪ੍ਰਦਰਸ਼ਨੀਆਂ ਖਿੱਚ ਦਾ ਕੇਂਦਰ ਹੋਣਗੀਆਂ ।
ਐਸੋਸੀਏਸ਼ਨ ਦੇ ਪ੍ਰਧਾਨ ਸ੍ਰੀ ਜਤਿੰਦਰ ਸਿੰਘ ਸੋਹੀ, ਜਨਰਲ ਸਕੱਤਰ ਜਗਤਾਰ ਸਿੰਘ ਨੇ ਦੱਸਿਆ ਕਿ ਮਧੂ ਮੱਖੀ ਪਾਲਕਾਂ ਲਈ ਇਹ ਪ੍ਰੋਗਰਾਮ ਵਰਦਾਨ ਸਿੱਧ ਹੋਵੇਗਾ ਉਹਨਾਂ ਕਿਹਾ ਕਿ ਜਿੱਥੇ ਮਧੂ ਮੱਖੀ ਪਾਲਕਾਂ ਦੀਆਂ ਸਮੱਸਿਆਵਾਂ ਦਾ ਹੱਲ ਵਿਚਾਰਿਆ ਜਾਵੇਗਾ ਉੱਥੇ ਹੀ ਕੁਆਲਟੀ ਸ਼ਹਿਦ ਪੈਦਾ ਕਰਨ ਵਾਲੇ ਅਤੇ ਮਾਰਕਫੈੱਡ ਨੂੰ ਸ਼ਹਿਦ ਦੀ ਸਪਲਾਈ ਕਰਨ ਵਾਲੇ ਉੱਦਮੀ ਸ਼ਹਿਦ ਮੱਖੀ ਪਾਲਕਾਂ ਦਾ ਵਿਸ਼ੇਸ਼ ਸਨਮਾਨ ਕੀਤਾ ਜਾਵੇਗਾ ।
You may like
-
ਪੰਜਾਬ ਯੂਨੀਵਰਸਿਟੀ ‘ਚ ਜਬਰਦਸਤ ਹੰਗਾਮਾ! ਚਲੀਆਂ ਕੁਰਸੀਆਂ
-
ਦੋ ਪੁਲਿਸ ਮੁਲਾਜ਼ਮਾਂ ਖਿਲਾਫ ਕਾਰਵਾਈ, ਸਿਵਲ ਸਰਜਨ ਨੂੰ ਆਜ਼ਾਦੀ ਦਿਵਸ ਸਮਾਗਮ ‘ਚ ਜਾਣ ਤੋਂ ਰੋਕਿਆ ਗਿਆ
-
ਵਧੀਕ ਮੁੱਖ ਚੋਣ ਅਫ਼ਸਰ ਨੇ ਗਿਣਤੀ ਕੇਂਦਰਾਂ ‘ਚ ਪ੍ਰਬੰਧਾਂ ਦਾ ਲਿਆ ਜਾਇਜ਼ਾ
-
ਵਿਦਿਆਰਥੀਆਂ ਨੇ ਪਰਾਲੀ ਦੀ ਸੰਭਾਲ ਅਤੇ ਖੇਤੀ ਵਿਭਿੰਨਤਾ ਬਾਰੇ ਕੀਤਾ ਜਾਗਰੂਕ
-
ਪੀ.ਏ.ਯੂ. ਦੇ ਵਿਗਿਆਨੀਆਂ ਨੇ ਕੌਮਾਂਤਰੀ ਮਹੱਤਵ ਦੀਆਂ ਦੋ ਕਿਤਾਬਾਂ ਕਰਵਾਈਆਂ ਪ੍ਰਕਾਸ਼ਿਤ
-
ਨਾਰੀਅਲ ਦੇ ਲੱਡੂ, ਕਾਜੂ ਪਿੰਨੀ ਅਤੇ ਸਜਾਵਟੀ ਮੋਮਬੱਤੀਆਂ ਬਣਾਉਣ ਦਾ ਕੀਤਾ ਪ੍ਰਦਰਸ਼ਨ