Connect with us

ਪੰਜਾਬ ਨਿਊਜ਼

ਸਰਦ ਰੁੱਤ ਦੀਆਂ ਖੁੰਬਾਂ ਦੀ ਕਾਸ਼ਤ ਬਾਰੇ ਲਗਾਇਆ ਸਿਖਲਾਈ ਕੋਰਸ 

Published

on

Conducted training course on winter mushroom cultivation

ਲੁਧਿਆਣਾ : ਪੰਜਾਬ ਐਗਰੀਕਲਚਰਲ ਯੂਨੀਵਰਸਿਟੀ ਦੇ ਸਕਿੱਲ ਡਿਵੈਲਪਮੈਂਟ ਸੈਂਟਰ  ਵੱਲੋਂ ਡਾ. ਅਸ਼ੋਕ ਕੁਮਾਰ, ਨਿਰਦੇਸ਼ਕ ਪਸਾਰ ਸਿੱਖਿਆ ਦੀ ਯੋਗ ਰਹਿਨੁਮਾਈ ਹੇਠ ਪੰਜਾਬ ਦੇ ਕਿਸਾਨ ਅਤੇ ਕਿਸਾਨ ਬੀਬੀਆਂ ਲਈ “ਸਰਦ ਰੁੱਤ ਦੀਆਂ ਖੁੰਬਾਂ ਦੀ ਕਾਸ਼ਤ ਬਾਰੇ” ਪੰਜ ਦਿਨਾਂ ਸਿਖਲਾਈ ਕੋਰਸ ਕਰਵਾਇਆ ਗਿਆ। ਇਸ ਬਾਰੇ ਜਾਣਕਾਰੀ ਦਿੰਦੇ ਹੋਏ ਡਾ. ਕੁਲਦੀਪ ਸਿੰਘ ਪੰਧੂ, ਐਸੋਸੀਏਟ ਡਾਇਰੈਕਟਰ ਨੇ ਦੱਸਿਆ ਕਿ ਇਸ ਸਿਖਲਾਈ ਕੋਰਸ ਵਿੱਚ ਪੰਜਾਬ ਦੇ ਕਿਸਾਨਾਂ ਅਤੇ ਕਿਸਾਨ ਬੀਬੀਆਂ ਨੇ ਵੱਧ ਚੜ੍ਹ ਕੇ ਹਿੱਸਾ ਲਿਆ।

ਇਸ ਕੋਰਸ ਕੋਆਰਡੀਨੇਟਰ ਡਾ. ਰੁਪਿੰਦਰ ਕੌਰ ਨੇ ਦੱਸਿਆ ਕਿ ਇਸ ਕੋਰਸ ਵਿੱਚ 83 ਸਿਖਿਆਰਥੀਆਂ ਨੇ ਭਾਗ ਲਿਆ ਜਿਸ ਦੌਰਾਨ ਮਾਈਕਰੋਬਾਇਓਲੋਜੀ ਵਿਭਾਗ ਦੇ ਮਾਹਿਰਾਂ ਨੇ ਖਾਦ ਬਨਾਉਣ ਦੀ ਵਿਧੀ, ਖੁੰਬਾਂ ਦੇ ਬੀਜ ਤਿਆਰ ਕਰਨਾ, ਕੇਸਿੰਗ ਮਿੱਟੀ ਤਿਆਰ ਕਰਨਾ, ਕੰਪੋਸਟ ਤਿਆਰ ਕਰਨਾ, ਵਾਤਾ ਅਨੁਕੂਲ ਹਾਲਤਾਂ ਵਿੱਚ ਖੁੰਬਾਂ ਉਗਾਉਣ ਲਈ ਜ਼ਰੂਰੀ ਨੁਕਤੇ, ਢੀਂਗਰੀ ਖੁੰਬਾਂ, ਮਿਲਕੀ ਖੁੰਬਾਂ, ਸ਼ਿਟਾਂਕੀ ਖੁੰਬਾਂ, ਪਰਾਲੀ ਵਾਲੀਆਂ ਖੁੰਬਾਂ ਬੀਜਣ, ਖੁੰਬਾਂ ਦੀ ਲਾਗਤ ਅਤੇ ਆਮਦਨ ਬਾਰੇ ਸਿਖਲਾਈ ਦਿੱਤੀ ।

ਇਸ ਕੋਰਸ ਦੌਰਾਨ ਸਿਖਿਆਰਥੀਆਂ ਨੂੰ ਦੋ-ਦੋ ਗਰੁੱਪਾਂ ਵਿੱਚ ਵੰਡ ਕੇ ਯੂਨੀਵਰਸਿਟੀ ਦੇ ਖੁੰਬ ਫਾਰਮ ਤੇ ਪ੍ਰੈਕਟੀਕਲ ਵੀ ਕਰਵਾਏ ਗਏ ਤਾਂ ਜੋ ਸਿਖਿਆਰਥੀਆਂ ਦਾ ਸਹੀ ਹੁਨਰ ਵਿਕਾਸ ਹੋ ਸਕੇ। ਇਸ ਕੋਰਸ ਦੌਰਾਨ ਭੋਜਨ ਅਤੇ ਪੋਸ਼ਣ ਵਿਭਾਗ ਦੇ ਮਾਹਿਰਾਂ ਨੇ ਖੁੰਬਾਂ ਦੇ ਖੁਰਾਕੀ ਤੱਤਾਂ ਅਤੇ ਪਕਵਾਨਾਂ ਬਾਰੇ ਵਿਸਥਾਰਪੂਰਵਕ ਜਾਣਕਾਰੀ ਸਾਂਝੀ ਕੀਤੀ। ਸਕੂਲ ਆਫ਼ ਬਿਜ਼ਨਸ ਸਟੱਡਿਜ਼ ਦੇ ਮਾਹਿਰਾਂ ਨੇ ਖੁੰਬਾਂ ਦੇ ਮੰਡੀਕਰਨ ਸੰਬੰਧੀ, ਕੀਟ ਵਿਗਿਆਨ ਦੇ ਮਾਹਿਰਾਂ ਨੇ ਖੁੰਬਾਂ ਦੇ ਕੀੜੇ ਅਤੇ ਨੀਮਾਟੋਡ ਬਾਰੇ ਜਾਣਕਾਰੀ ਸਾਂਝੀ ਕੀਤੀ।

ਇਸ ਮੌਕੇ ਤੇ ਡਾ. ਨਰਿੰਦਰ ਕਲਸੀ, ਨੋਡਲ ਅਫਸਰ ਖੁੰਬਾਂ, ਪੰਜਾਬ ਨੇ ਖੁੰਬਾਂ ਦਾ ਕਿੱਤਾ ਸ਼ੁਰੂ ਕਰਨ ਲਈ ਸਬਸਿਡੀ ਸੇਵਾਵਾਂ ਬਾਰੇ ਜਾਗਰੂਕ ਕੀਤਾ। ਅੰਤ ਵਿੱਚ ਸ਼੍ਰੀਮਤੀ ਕੰਵਲਜੀਤ ਕੌਰ ਨੇ ਵੱਖ-ਵੱਖ ਸਿਖਲਾਈ ਕੋਰਸਾਂ ਬਾਰੇ ਜਾਣਕਾਰੀ ਸਾਂਝੀ ਕੀਤੀ ਅਤੇ ਯੂਨੀਵਰਸਿਟੀ ਦੇ ਵਿਸ਼ਾ ਮਾਹਿਰਾਂ ਦਾ ਧੰਨਵਾਦ ਕੀਤਾ ਅਤੇ ਸਿਖਿਆਰਥੀਆਂ ਨੂੰ ਇਸ ਕੋਰਸ ਉਪਰੰਤ ਪ੍ਰਾਪਤ ਕੀਤੀ ਜਾਣਕਾਰੀ ਨੂੰ ਆਪਣੇ ਕਿੱਤੇ ਵਿੱਚ ਅਪਨਾਉਣ ਦੀ ਸਲਾਹ ਦਿੱਤੀ।

Facebook Comments

Trending