ਲੁਧਿਆਣਾ : ਗੁਰੂ ਅੰਗਦ ਦੇਵ ਵੈਟਰਨਰੀ ਅਤੇ ਐਨੀਮਲ ਸਾਇੰਸਜ਼ ਯੂਨੀਵਰਸਿਟੀ ਲੁਧਿਆਣਾ ਦੇ ਕੌਮੀ ਸੇਵਾ ਯੋਜਨਾ ਦੇ 100 ਤੋਂ ਵਧੇਰੇ ਵਲੰਟੀਅਰਾਂ ਨੇ ‘ਉਤਮਤਾ ਵਿਚ ਸੰਪੂਰਨਤਾ ਹਿਤ ਧਿਆਨ ਸਾਧਨਾ’ ਵਿਸ਼ੇ ‘ਤੇ ਕਰਵਾਈ ਕਾਰਜਸ਼ਾਲਾ ਵਿਚ ਹਿੱਸਾ ਲਿਆ। ਆਜ਼ਾਦੀ ਦਾ ਅੰਮਿ੍ਤ ਮਹਾਂਉਤਸਵ ਦੇ ਸੰਦਰਭ ‘ਚ ਇਸ ਕਾਰਜਸ਼ਾਲਾ ਰਾਹੀਂ ਵਿਦਿਆਰਥੀਆਂ ਨੂੰ ਮਨ ਦੀ ਸਥਿਰਤਾ ਸੰਬੰਧੀ ਕਈ ਕਿਰਿਆਵਾਂ ਕਰਵਾਈਆਂ ਗਈਆਂ।
ਡਾ. ਨਿਧੀ ਸ਼ਰਮਾ ਸੰਯੋਜਕ ਕੌਮੀ ਸੇਵਾ ਯੋਜਨਾ ਨੇ ਦੱਸਿਆ ਕਿ ਅਧਿਆਤਮਕ ਆਗੂ ਪਦਮ ਭੂਸ਼ਣ ਕਮਲੇਸ਼ ਡੀ. ਪਟੇਲ ਦੀਆਂ ਵੀਡੀਓ ਫ਼ਿਲਮਾਂ ਵੀ ਇਸ ਸਾਧਨਾ ਕਾਰਜਸ਼ਾਲਾ ‘ਚ ਵਿਖਾਈਆਂ ਗਈਆਂ। ਡਾ. ਸੱਤਿਆਵਾਨ ਰਾਮਪਾਲ ਨਿਰਦੇਸ਼ਕ ਵਿਦਿਆਰਥੀ ਭਲਾਈ ਨੇ ਦੱਸਿਆ ਕਿ ਕਾਰਜਸ਼ਾਲਾ ਵਿਚ ਬਿ੍ਗੇਡੀਅਰ ਕੁਲਜੀਤ ਸਿੰਘ ਹਾਰਟਫੁਲਨੈਸ ਸੰਸਥਾ ਚੰਡੀਗੜ੍ਹ ਬਤੌਰ ਸਾਧਨ ਸੰਪੂਰਨ ਮਾਹਿਰ ਦੇ ਤੌਰ ‘ਤੇ ਪਹੁੰਚੇ। ਡਾ. ਯਸ਼ਪਾਲ ਸਿੰਘ ਮਲਿਕ ਡੀਨ ਕਾਲਜ ਆਫ਼ ਐਨੀਮਲ ਬਾਇਓ ਤਕਨਾਲੋਜੀ ਪਹਿਲੇ ਦਿਨ ਦੇ ਪਤਵੰਤੇ ਮਹਿਮਾਨ ਵਜੋਂ ਸ਼ਾਮਿਲ ਹੋਏ।