ਲੁਧਿਆਣਾ : ਮਾਸਟਰ ਤਾਰਾ ਸਿੰਘ ਮੈਮੋਰੀਅਲ਼ ਕਾਲਜ ਫ਼ਾਰ ਵਿਮੈਨ,ਲੁਧਿਆਣਾ ਵਿਖੇ ਸੰਗੀਤ ਵਿਭਾਗ ਵੱਲੋਂ ਦੋ ਰੋਜ਼ਾ ਸੰਗੀਤ ਵਰਕਸ਼ਾਪ ਦਾ ਆਯੋਜਨ ਕੀਤਾ ਗਿਆ। ਵਰਕਸ਼ਾਪ ਦੇ ਪਹਿਲੇ ਦਿਨ ਡਾ. ਨਮਿਤਾ ਸ਼ਰਮਾ ਨੇ ਆਧੁਨਿਕ ਸਮੇਂ ਵਿੱਚ ਭਾਰਤੀ-ਸ਼ਾਸਤਰੀ ਸੰਗੀਤ ਅਤੇ ਅਰਧ-ਸ਼ਾਸਤਰੀ ਸੰਗੀਤ ਦੇ ਮਹੱਤਵ ਵਿਸ਼ੇ ‘ਤੇ ਚਾਨਣਾ ਪਾਇਆ। ਸ਼੍ਰੀਮਤੀ ਅਨੀਤਾ ਸ਼ਰਮਾ ਨੇ ਸੰਗੀਤ ਸੰਬੰਧੀ ਵੱਖ -ਵੱਖ ਰੁਜ਼ਗਾਰ ਮੌਕਿਆਂ ਬਾਰੇ ਜਾਣਕਾਰੀ ਦਿੱਤੀ।
ਵਰਕਸ਼ਾਪ ਦੇ ਦੂਜੇ ਦਿਨ ਡਾ. ਕੇਲਕਰ ਨੇ ਵਿਦਿਆਰਥਣਾਂ ਨੂੰ ਆਵਾਜ਼ ਸਭਿਆਚਾਰ ਅਤੇ ਆਗਰਾ ਘਰਾਣੇ ਦੀ ਜਾਣਕਾਰੀ ਬਾਰੇ ਜਾਣੂ ਕਰਵਾਇਆ ਜਦਕਿ ਡਾ. ਨੀਲਮ ਪਾਲ ਨੇ ਬਨਾਰਸ ਘਰਾਣੇ ਦੀ ਠੁਮਕੀ ਬਾਰੇ ਦੱਸਿਆ। ਇਸ ਤਰ੍ਹਾਂ ਵਰਕਸ਼ਾਪ ਦੌਰਾਨ ਵਿਦਿਆਰਥਣਾਂ ਨੂੰ ਆਪਣੇ ਵਿਸ਼ੇ ਖੇਤਰ ਦੇ ਅਜਿਹੇ ਮਾਹਿਰਾਂ ਤੋਂ ਸ਼ਾਸਤਰੀ ਸੰਗੀਤ ਦੀਆਂ ਬਰੀਕੀਆਂ ਸਿੱਖਣ ਦਾ ਵਧੀਆ ਮੌਕਾ ਪ੍ਰਾਪਤ ਹੋਇਆ ਅਤੇ ਸੰਗੀਤ ਦੇ ਵੋਕੇਸ਼ਨਲ ਦਾਇਰੇ ਬਾਰੇ ਵੀ ਜਾਣਕਾਰੀ ਹਾਸਲ ਹੋਈ।