Connect with us

ਪੰਜਾਬ ਨਿਊਜ਼

ਮਨੁੱਖੀ ਸਾਧਨ ਵਿਕਾਸ ਹਿਤ ਸਿਖਲਾਈ ਦਾ ਆਯੋਜਨ

Published

on

Conduct training for human resource development

ਲੁਧਿਆਣਾ : ਗੁਰੂ ਅੰਗਦ ਦੇਵ ਵੈਟਨਰੀ ਅਤੇ ਐਨੀਮਲ ਸਾਇੰਸਜ਼ ਯੂਨੀਵਰਸਿਟੀ ਲੁਧਿਆਣਾ ਦੇ ਐਨੀਮਲ ਬਾਇਓਤਕਨਾਲੋਜੀ ਕਾਲਜ ਨੇ ਪੰਜ ਦਿਨਾਂ ਦੀ ਸਿਖਲਾਈ ਦਾ ਆਯੋਜਨ ਕੀਤਾ। ਇਹ ਸਿਖਲਾਈ ‘ਅਣੂ ਨਮੂਨੇ ਅਤੇ ਪ੍ਰੋਟੀਨ ਦੇ ਦੁਬਾਰਾ ਸੰਯੋਜਨ’ ਵਿਸ਼ੇ ‘ਤੇ ਆਧਾਰਿਤ ਸੀ। ਸਿਖਲਾਈ ਵਿਚ ਖੋਜਾਰਥੀਆਂ ਅਤੇ ਪੋਸਟ ਗ੍ਰੈਜੂਏਟ ਵਿਦਿਆਰਥੀਆਂ ਨੇ ਹਿੱਸਾ ਲਿਆ।

ਡਾ. ਯਸ਼ਪਾਲ ਸਿੰਘ ਮਲਿਕ, ਡੀਨ, ਕਾਲਜ ਆਫ ਐਨੀਮਲ ਬਾਇਓਤਕਨਾਲੋਜੀ ਅਤੇ ਕੋਰਸ ਦੇ ਨਿਰਦੇਸ਼ਕ ਨੇ ਸਿਖਲਾਈ ਸੰਬੰਧੀ ਜਾਣਕਾਰੀ ਦਿੰਦਿਆਂ ਕਿਹਾ ਕਿ ਇਸ ਸਿਖਲਾਈ ਵਿਚ ਅਣੂਵੰਸ਼ਿਕ ਇੰਜਨੀਅਰਿੰਗ ਅਤੇ ਅਣੂ ਨਿਰੀਖਣ ਵਰਗੇ ਖੇਤਰਾਂ ਵਿਚ ਮਨੁੱਖੀ ਸਾਧਨਾਂ ਦੇ ਸ਼ਕਤੀਕਰਨ ਸੰਬੰਧੀ ਸਿੱਖਿਅਤ ਕੀਤਾ ਗਿਆ। ਡਾ. ਮਲਿਕ ਨੇ ਕਾਲਜ ਵਿਖੇ ਚਲਾਈਆਂ ਜਾ ਰਹੀਆਂ ਵਿਭਿੰਨ ਖੋਜ ਗਤੀਵਿਧੀਆਂ ਅਤੇ ਬਾਕੀ ਕਾਰਜਾਂ ਬਾਰੇ ਦੱਸਦਿਆਂ ਕਿਹਾ ਕਿ ਆਉਂਦੇ ਦਿਨਾਂ ਵਿਚ ਸਮਰੱਥਾ ਵਿਕਾਸ ਅਧੀਨ ਹੋਰ ਨਵੇਂ ਸਿਖਲਾਈ ਪ੍ਰੋਗਰਾਮ ਵੀ ਕਰਵਾਏ ਜਾਣਗੇ।

ਸਿਖਲਾਈ ਦੌਰਾਨ ਡਾ. ਬੀ.ਵੀ. ਸੁਨੀਲ ਕੁਮਾਰ, ਡਾ. ਸਤਪ੍ਰਕਾਸ਼ ਸਿੰਘ ਅਤੇ ਡਾ. ਨਿਸ਼ਾ ਸਿੰਘ ਨੇ ਵਿਸ਼ੇ ਨਾਲ ਸੰਬੰਧਿਤ ਅਲੱਗ-ਅਲੱਗ ਪਹਿਲੂਆਂ ‘ਤੇ ਜਿਥੇ ਗਿਆਨ ਚਰਚਾ ਕੀਤੀ ਉਥੇ ਸਿੱਖਿਆਰਥੀਆਂ ਨੂੰ ਵਿਹਾਰਕ ਸਿੱਖਿਆ ਵੀ ਦਿੱਤੀ ਗਈ। ਸਿਖਲਾਈ ਵਿਚ ਵੱਖੋ-ਵੱਖਰੇ ਕਾਲਜਾਂ ਦੇ ਵਿਦਿਆਰਥੀਆਂ ਨੇ ਹਿੱਸਾ ਲਿਆ। ਡਾ. ਇੰਦਰਜੀਤ ਸਿੰਘ, ਉਪ-ਕੁਲਪਤੀ ਨੇ ਅਜਿਹੀ ਸਿਖਲਾਈ ਦੇਣ ਸੰਬੰਧੀ ਆਯੋਜਨ ਕਮੇਟੀ ਦੀ ਸ਼ਲਾਘਾ ਕੀਤੀ।

Facebook Comments

Trending