ਪੰਜਾਬੀ
ਹਲਕਾ ਗਿੱਲ ਅੰਦਰ ਕਰੋੜਾਂ ਰੁਪਏ ਦੀ ਲਾਗਤ ਨਾਲ ਹਰ ਪਿੰਡ ਦਾ ਹੋਇਆ ਸਰਬਪੱਖੀ ਵਿਕਾਸ – ਵੈਦ
Published
3 years agoon
ਲੁਧਿਆਣਾ : ਵਿਧਾਨ ਸਭਾ ਹਲਕਾ ਗਿੱਲ ਤੋਂ ਕਾਂਗਰਸ ਪਾਰਟੀ ਉਮੀਦਵਾਰ ਵਿਧਾਇਕ ਕੁਲਦੀਪ ਸਿੰਘ ਵੈਦ ਦੇ ਹੱਕ ਵਿਚ ਉਨ੍ਹਾਂ ਦੇ ਸਪੁੱਤਰ ਅਤੇ ਕੌਂਸਲਰ ਹਰਕਰਨਦੀਪ ਸਿੰਘ ਵੈਦ ਵਲੋਂ ਹਲਕੇ ਦੇ ਪਿੰਡਾਂ ਮੁਕੰਦਪੁਰ, ਲਹਿਰਾ, ਖੱਟੜਾ, ਰੁੜਕਾ ਸਮੇਤ ਦਰਜਨਾਂ ਪਿੰਡਾਂ ਅੰਦਰ ਪ੍ਰਭਾਵੀ ਚੋਣ ਮੀਟਿੰਗਾਂ ਕਰਕੇ ਵੋਟਰਾਂ ਨੂੰ ਕਾਂਗਰਸ ਦੇ ਹੱਕ ਵਿਚ ਵੋਟ ਦੇਣ ਲਈ ਲਾਮਬੰਦ ਕੀਤਾ।
ਪਿੰਡ ਮੁਕੰਦਪੁਰ ਵਿਖੇ ਭਰਵੀਂ ਚੋਣ ਮੀਟਿੰਗ ਸਮੇਂ ਹਰਕਰਨਦੀਪ ਸਿੰਘ ਵੈਦ ਨੇ ਕਿਹਾ ਕਿ ਹਲਕਾ ਗਿੱਲ ਅੰਦਰ ਕਾਂਗਰਸ ਪਾਰਟੀ ਪੂਰੀ ਤਰ੍ਹਾਂ ਮਜ਼ਬੂਤ ਹੈ, ਜਦਕਿ ਸੂਝਵਾਨ ਵੋਟਰ ਉਮੀਦਵਾਰ ਕੇ. ਡੀ. ਵੈਦ ਨੂੰ ਜਿਤਾਉਣ ਲਈ ਚੋਣਾਂ ਵਾਲੇ ਦਿਨ ਨੂੰ ਬੇਸਬਰੀ ਨਾਲ ਉਡੀਕ ਰਹੇ ਹਨ।
ਕੌਂਸਲਰ ਵੈਦ ਨੇ ਵਿਕਾਸ ਦੇ ਮੁੱਦੇ ‘ਤੇ ਕਾਂਗਰਸ ਨੂੰ ਵੋਟ ਦੇਣ ਦੀ ਅਪੀਲ ਕਰਦਿਆਂ ਕਿਹਾ ਕਿ ਹਲਕਾ ਗਿੱਲ ਅੰਦਰ ਕਰੋੜਾਂ ਰੁਪਏ ਦੀ ਲਾਗਤ ਨਾਲ ਹਰ ਪਿੰਡ ਦਾ ਸਰਬਪੱਖੀ ਵਿਕਾਸ ਕੀਤਾ ਗਿਆ ਹੈ, ਜਦਕਿ ਰਹਿੰਦੇ ਵਿਕਾਸ ਨੂੰ ਪੂਰਾ ਕਰਨ ਲਈ ਇਕ ਵਾਰ ਕਾਂਗਰਸ ਸਰਕਾਰ ਬਣਾਉਣ ਜ਼ਰੂਰੀ ਬਣ ਗਿਆ ਹੈ।
ਉਨ੍ਹਾਂ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਵਲੋਂ 111 ਦਿਨ ਦੇ ਕਾਰਜਕਾਲ ਦੌਰਾਨ ਕੀਤੇ ਕੰਮਾਂ ਦੀ ਤਾਰੀਫ਼ ਕਰਦਿਆਂ ਕਿਹਾ ਕਿ ਮੁੱਖ ਮੰਤਰੀ ਚੰਨੀ ਅਤੇ ਉਨ੍ਹਾਂ ਦੀ ਪੂਰੀ ਟੀਮ ਦੇ ਕੁੱਝ ਸਮੇਂ ਵਿਚ ਸ਼ਲਾਘਾਯੋਗ ਵਿਕਾਸ ਕਰਕੇ ਦਰਸਾ ਦਿੱਤਾ ਹੈ ਕਿ ਸੂਝਵਾਨ ਵਿਅਕਤੀ ਸੂਬੇ ਦੀ ਭਲਾਈਹਿੱਤ ਕੁੱਝ ਸਮੇਂ ਵਿਚ ਹੀ ਰਿਕਾਰਡ ਕੰਮਾਂ ਦੀ ਉਦਾਹਰਨ ਪੇਸ਼ ਕਰ ਸਕਦਾ ਹੈ।
You may like
-
ਸਾਬਕਾ ਵਿਧਾਇਕ ਵੈਦ ਨੂੰ ਵਿਜੀਲੈਂਸ ਵਲੋਂ 20 ਮਾਰਚ ਨੂੰ ਪੇਸ਼ ਹੋਣ ਦੇੇ ਹੁਕਮ
-
ਲੁਹਾਰਾ ਅਤੇ ਆਸ – ਪਾਸ ਦੀਆਂ ਕਾਲੋਨੀਆਂ ਦੇ ਲੋਕਾਂ ਨੂੰ ਨਹੀਂ ਆਵੇਗੀ ਬਿਜਲੀ ਦੀ ਸਮੱਸਿਆ – ਵਿਧਾਇਕਾ ਬੀਬੀ ਛੀਨਾ
-
ਪੰਜਾਬ ਭਾਜਪਾ ‘ਚ ਵੱਡੇ ਬਦਲਾਅ ਦੀ ਤਿਆਰੀ! ਲਗਾਤਾਰ ਦੂਜੀ ਵਾਰ ਚੋਣ ਹਾਰੀ ਸੂਬਾ ਟੀਮ
-
ਵਿਧਾਇਕ ਸੰਗੋਵਾਲ ਵੱਲੋਂ ਖਾਨਪੁਰ ਵਿਖੇ ਸਰਕਾਰੀ ਆਯੂਰਵੈਦਿਕ ਡਿਸਪੈਂਸਰੀ ਦੀ ਨਵੀਂ ਇਮਾਰਤ ਦਾ ਉਦਘਾਟਨ
-
ਵਿਧਾਇਕ ਸੰਗੋਵਾਲ ਵੱਲੋਂ ਪਿੰਡ ਜੱਸੀਆਂ ‘ਚ ਸੀਵਰੇਜ਼ ਪਾਉਣ ਦੇ ਕੰਮ ਦਾ ਉਦਘਾਟਨ
-
ਲੁਧਿਆਣਾ ’ਚ ਕਾਂਗਰਸ ਨੂੰ ਸਤਾ ਤੋਂ ਬਾਅਦ ਵਜ਼ੂਦ ਦੀ ਚਿੰਤਾ, 7 ਸੀਟਾਂ ’ਤੇ ਤੀਜੇ ਨੰਬਰ ’ਤੇ ਆਏ ਉਮੀਦਵਾਰ