Connect with us

ਕਰੋਨਾਵਾਇਰਸ

ਕੋਵਿਡ ਦੀ ਸੰਭਾਵਿਤ ਚੌਥੀ ਲਹਿਰ ਤੋਂ ਬਚਣ ਲਈ ਮੁਕੰਮਲ ਟੀਕਾਕਰਣ ਕਰਵਾਇਆ ਜਾਵੇ -ਸਿਵਲ ਸਰਜਨ

Published

on

Complete vaccination to prevent possible fourth wave of covid - Civil Surgeon

ਲੁਧਿਆਣਾ :  ਸਿਵਲ ਸਰਜਨ ਲੁਧਿਆਣਾ ਡਾ ਐਸ ਪੀ ਸਿੰਘ ਦੀ ਅਗਵਾਈ ਹੇਠ ਜਿਲ੍ਹੇ ਭਰ ਵਿਚ ਕੋਵਿਡ ਟੀਕਾਕਰਨ ਮੁਹਿੰਮ ਲਗਾਤਾਰ ਜਾਰੀ ਹੈ। ਸਿਵਲ ਸਰਜਨ ਵੱਲੋਂ ਆਮ ਜਨਤਾ ਨੂੰ ਅਪੀਲ ਕਰਦਿਆਂ ਕਿਹਾ ਗਿਆ ਕਿ ਕੋਵਿਡ-19 ਤੋ ਬਚਾਅ ਲਈ ਮੁਕੰਮਲ ਟੀਕਾਕਰਨ ਜਰੁਰੀ ਹੈ।

ਉਨ੍ਹਾਂ ਅੱਗੇ ਕਿਹਾ ਕਿ ਪੂਰੇ ਭਾਰਤ ਅਤੇ ਪੰਜਾਬ ਸੂਬੇ ਦੇ ਕੁਝ ਜ਼ਿਲ੍ਹਿਆਂ ਵਿਚ ਪਿਛਲੇ ਕੁਝ ਦਿਨਾਂ ਤੋ ਕੋਵਿਡ ਦੇ ਮਰੀਜ਼ਾਂ ਦੀ ਗਿਣਤੀ ਵਿਚ ਵਾਧਾ ਹੋ ਰਿਹਾ ਹੈ ਜੋ ਕਿ ਚਿੰਤਾ ਦਾ ਵਿਸ਼ਾ ਹੈ, ਇਸ ਲਈ ਜਿਨ੍ਹਾਂ ਲੋਕਾਂ ਨੇ ਅਜੇ ਤੱਕ ਕੋਵਿਡ ਵੈਕਸੀਨੇਸ਼ਨ ਨਹੀ ਕਰਵਾਈ ਉਹ ਆਪਣਾ ਕੋਵਿਡ ਟੀਕਾਕਰਨ ਜਰੂਰ ਕਰਵਾਉਣ ਅਤੇ ਜਿਹੜੇ ਲੋਕਾਂ ਨੇ ਅਜੇ ਤੱਕ ਆਪਣੀ ਦੂਸਰੀ ਖੁਰਾਕ ਨਹੀ ਲਵਾਈ ਉਹ ਵੀ ਆਪਣੀ ਦੂਸਰੀ ਖੁਰਾਕ ਜਰੂਰ ਲਗਵਾਉਣ।

ਉਨਾਂ ਦੱਸਿਆ ਕਿ ਕੋਰੋਨਾ ਦੀ ਸੰਭਾਵਿਤ ਆਉਣ ਵਾਲੀ ਚੌਥੀ ਲਹਿਰ ਤੋ ਬਚਣ ਲਈ ਆਪਣੀ ਕੋਵਿਡ ਵੈਕਸੀਨੇਸਨ ਜਰੂਰ ਕਰਵਾਉਣ, ਪੰਜਾਬ ਸਰਕਾਰ ਵਲੋ ਹਾਲ ਹੀ ਹਦਾਇਤਾਂ ਜਾਰੀ ਕੀਤੀਆਂ ਗਈਆਂ ਹਨ ਕਿ ਭੀੜ ਭੜੱਕੇ ਵਾਲੀਆਂ ਥਾਵਾਂ ‘ਤੇ ਮਾਸਕ ਪਾ ਕੇ ਜਾਇਆ ਜਾਵੇ, ਸਮਾਜਿਕ ਦੂਰੀ ਬਣਾ ਕੇ ਰੱਖੀ ਜਾਵੇੇ।

ਉਨ੍ਹਾਂ ਜਨਤਾ ਨੂੰ ਅਪੀਲ ਕੀਤੀ ਕਿ ਜਨਤਕ ਥਾਵਾਂ, ਬੱਸਾਂ, ਸਕੂਲਾਂ, ਸਿਨੇਮਾ ਘਰਾਂ ਆਦਿ ਵਿਚ ਮਾਸਕ ਪਹਿਨ ਕੇ ਜਾਣ ਤਾਂ ਜੋ ਅਸੀ ਆਪਣੇ ਦੇਸ਼, ਸੂਬੇ ਅਤੇ ਜਿਲ੍ਹੇ ਨੂੰ ਇਸ ਕਰੋਪੀ ਤੋ ਬਚਾ ਸਕੀਏ।

Facebook Comments

Trending