Connect with us

ਪੰਜਾਬੀ

ਬੱਚਿਆਂ ‘ਚ ਮੋਟਾਪੇ ਦੀ ਸ਼ਿਕਾਇਤ ਚਿੰਤਾ ਦਾ ਵਿਸ਼ਾ -ਡਾ. ਬਹਿਲ

Published

on

Complaint of obesity in children is a matter of concern. Behl

ਲੁਧਿਆਣਾ : ਪਿਛਲੇ ਦਿਨੀ ਸੰਸਾਰ ਮੋਟਾਪਾ ਦਿਵਸ ਮੌਕੇ ਸ਼ਹਿਰ ਦੇ ਵੱਖ-ਵੱਖ ਹਸਪਤਾਲਾਂ ‘ਚ ਸਿਹਤ ਜਾਗਰੂਕਤਾ ਸਮਾਗਮ ਕਰਵਾਏ ਗਏ। ਸ਼ਹਿਰ ਦੇ ਹੋਰਨਾਂ ਹਸਪਤਾਲਾਂ ਦੀ ਤਰ੍ਹਾਂ ਫੋਰਟਿਸ ਹਸਪਤਾਲ ਚੰਡੀਗੜ੍ਹ ਰੋਡ ‘ਚ ਮੋਟਾਪਾ ਦਿਵਸ ਮੌਕੇ ਕਰਵਾਏ ਸਮਾਗਮ ਦੌਰਾਨ ਪੇਟ ਰੋਗਾਂ ਦੇ ਮਾਹਿਰ ਡਾ. ਨਿਤਿਨ ਬਹਿਲ ਨੇ ਸੰਬੋਧਨ ਕਰਦਿਆਂ ਕਿਹਾ ਕਿ ਮੋਟਾਪਾ ਆਪਣੇ ਆਪ ਵਿਚ ਇਕ ਬਿਮਾਰੀ ਹੁੰਦੀ ਹੈ।

ਉਨ੍ਹਾਂ ਕਿਹਾ ਕਿ ਇਸ ਬਿਮਾਰੀ ਤੋਂ ਛੁਟਕਾਰਾ ਪਾਉਣ ਲਈ ਸਾਨੂੰ ਆਪਣੀਆਂ ਖਾਣ-ਪੀਣ ਦੀਆਂ ਆਦਤਾਂ ਉਪਰ ਕਾਬੂ ਪਾ ਕੇ ਰੱਖਣਾ ਚਾਹੀਦਾ ਹੈ ਅਤੇ ਰੋਜ਼ਾਨਾ ਕਸਰਤ ਕਰਨੀ ਚਾਹੀਦੀ ਹੈ। ਉਨ੍ਹਾਂ ਅੱਗੇ ਦੱਸਿਆ ਕਿ ਭਾਰਤ ਵਿਚ ਸੰਸਾਰ ਦੇ 13 ਫ਼ੀਸਦੀ ਵਿਅਕਤੀਆਂ ਵਿਚ ਮੋਟਾਪਾ ਬਿਮਾਰੀ ਪਾਈ ਜਾਂਦੀ ਹੈ ਤੇ ਉਨ੍ਹਾਂ ਵਿਚ 11 ਫ਼ੀਸਦੀ ਮਰਦ ਅਤੇ 15 ਫ਼ੀਸਦੀ ਔਰਤਾਂ ਹਨ।

ਡਾ. ਬਹਿਲ ਨੇ ਦੱਸਿਆ ਕਿ ਭਾਰਤ ਦੇ ਬੱਚਿਆਂ ‘ਚ ਵੀ ਮੋਟਾਪੇ ਦੀ ਸ਼ਿਕਾਇਤ ਵਧਦੀ ਜਾ ਰਹੀ ਹੈ, ਜੋ ਚਿੰਤਾ ਦਾ ਵਿਸ਼ਾ ਬਣਿਆ ਹੋਇਆ ਹੈ। ਉਨ੍ਹਾਂ ਕਿਹਾ ਕਿ ਮੋਟਾਪੇ ਤੋਂ ਬਚਾਅ ਲਈ ਘੱਟ ਖਾਓ, ਜਿਆਦਾ ਘੁੰਮੋ ਤੇ ਇਕ ਥਾਂ ਟਿੱਕ ਕੇ ਬੈਠਣ ਤੋਂ ਗੁਰੇਜ ਕਰੋ ਦੀ ਆਦਤ ਪਾਉਣੀ ਚਾਹੀਦੀ ਹੈ। ਇਸੇ ਤਰ੍ਹਾਂ ਦਿਆਨੰਦ ਮੈਡੀਕਲ ਕਾਲਜ ਅਤੇ ਹਸਪਤਾਲ ਵਿਚ ਵਿਚ ਜਾਗਰੂਕਤਾ ਸਮਾਗਮ ਕਰਵਾਇਆ ਗਿਆ।

ਇਸ ਮੌਕੇ ਪੇਟ ਦੇ ਸਰਜਨ ਡਾ. ਅਸ਼ੀਸ਼ ਆਹੂਜਾ ਨੇ ਸੰਬੋਧਨ ਕਰਦਿਆਂ ਕਿਹਾ ਕਿ ਇਸ ਸਾਲ ਸੰਸਾਰ ਮੋਟਾਪਾ ਦਿਵਸ ਦਾ ਥੀਮ ਹੈ ‘ਹਰ ਕਿਸੇ ਨੂੰ ਕੰਮ ਕਰਨ ਦੀ ਲੋੜ ਹੈ। ਉਨ੍ਹਾਂ ਅੱਗੇ ਦੱਸਿਆ ਦੱਸਿਆ ਕਿ ਦੁਨੀਆ ਭਰ ਵਿਚ 800 ਮਿਲੀਅਨ ਲੋਕ ਮੋਟਾਪੇ ਨਾਲ ਜੀ ਰਹੇ ਹਨ, 2025 ਤੱਕ 1 ਟਿ੍ਲੀਅਨ ਤੋਂ ਵੱਧ ਹੋ ਜਾਣਗੇ। ਇਸ ਮੌਕੇ ਡਾ. ਪ੍ਰਭਦੀਪ ਸਿੰਘ ਨੈਨ ਨੇ ਵੀ ਆਪਣੇ ਵਿਚਾਰ ਪੇਸ਼ ਕੀਤੇ।

Facebook Comments

Trending