ਲੁਧਿਆਣਾ : ਭਾਰਤੀ ਕਮਿਊਨਿਸਟ ਪਾਰਟੀ ਵੱਲੋਂ ਅੱਜ ਸ਼ਹੀਦੀ ਦਿਵਸ ਤੇ ਜਗਰਾਉਂ ਪੁਲ ਤੇ ਸ਼ਹੀਦ ਭਗਤ ਸਿੰਘ ਰਾਜਗੁਰੂ ਸੁਖਦੇਵ ਦੇ ਬੁੱਤਾਂ ਨੂੰ ਹਾਰ ਪਾ ਕੇ ਸ਼ਰਧਾਂਜਲੀ ਭੇਂਟ ਕੀਤੀ ਗਈ ਅਤੇ ਉਨ੍ਹਾਂ ਵੱਲੋਂ ਕੀਤੇ ਗਏ ਕੰਮਾਂ ਨੂੰ ਚੇਤੇ ਕਰਕੇ ਉਨ੍ਹਾਂ ਦੀ ਸੋਚ ਦੇ ਮੁਤਾਬਕ ਸਮਾਜ ਦੀ ਸਿਰਜਣਾ ਕਰਨ ਦਾ ਪ੍ਰਣ ਲਿਆ ਗਿਆ।
ਇਸ ਮੌਕੇ ਬੁਲਾਰਿਆਂ ਨੇ ਕਿਹਾ ਕਿ ਅਜੋਕੇ ਸਮੇਂ ਸਮਾਜਿਕ ਸਦਭਾਵਨਾ ਨੂੰ ਬਣਾ ਕੇ ਰੱਖਣਾ ਸਭ ਤੋਂ ਵੱਡਾ ਕੰਮ ਹੈ ਕਿਉਂਕਿ ਕੇਂਦਰ ਵਿੱਚ ਬੈਠੀ ਮੋਦੀ ਸਰਕਾਰ ਵੱਲੋਂ ਸਮਾਜ ਨੂੰ ਫ਼ਿਰਕੂ ਆਧਾਰ ਤੇ ਵੰਡਣ ਦੀਆਂ ਸਾਜ਼ਿਸ਼ਾਂ ਰਚੀਆਂ ਜਾ ਰਹੀਆਂ ਹਨ। ਫ਼ਿਲਮ ਕਸ਼ਮੀਰ ਫਾਈਲਜ਼ ਬਾਰੇ ਬੋਲਦਿਆਂ ਬੁਲਾਰਿਆਂ ਨੇ ਕਿਹਾ ਕਿ ਇਹ ਬਿਲਕੁਲ ਤੱਥਾਂ ਤੋਂ ਪਰ੍ਹੇ ਹੈ ਅਤੇ ਇਤਿਹਾਸਕ ਘਟਨਾਵਾਂ ਨੂੰ ਤੋੜ ਮਰੋੜ ਕੇ ਪੇਸ਼ ਕਰਕੇ ਸਮਾਜਿਕ ਸਦਭਾਵਨਾ ਨੂੰ ਸੱਟ ਮਾਰਨ ਦੀ ਸਾਜ਼ਿਸ਼ ਹ।
ਇਸ ਫਿਲਮ ‘ਤੇ ਪੰਜਾਬ ਸਰਕਾਰ ਨੂੰ ਚਾਹੀਦਾ ਹੈ ਕਿ ਫੌਰੀ ਤੌਰ ਤੇ ਪਾਬੰਦੀ ਲਗਾਈ ਜਾਏ। ਇਸ ਮੌਕੇ ਤੇ ਹੋਰਨਾਂ ਤੋਂ ਇਲਾਵਾ ਸ਼ਾਮਲ ਹੋਏ ਸਾਥੀਆਂ ਵਿਚ ਸਨ ਕਾਮਰੇਡ ਡੀ ਪੀ ਮੌਡ਼, ਗੁਲਜਾਰ ਗੋਰੀਆ, ਡਾ ਅਰੁਣ ਮਿੱਤਰਾ, ਚਰਨ ਸਰਾਭਾ, ਕੇਵਲ ਸਿੰਘ ਬਨਵੈਤ, ਵਿਜੇ ਕੁਮਾਰ, ਨਗੀਨਾ ਰਾਮ, ਰਾਮਾਧਾਰ ਸਿੰਘ, ਅਨੋਦ ਕੁਮਾਰ, ਜੋਗਿੰਦਰ ਕੁਮਾਰ, ਰਾਮ ਚੰਦ ਆਦਿ ਸ਼ਾਮਿਲ ਸਨ।