Connect with us

ਪੰਜਾਬੀ

ਐਸਸੀਡੀ ਸਰਕਾਰੀ ਕਾਲਜ ਵਿਖੇ ਸੱਤ ​​ਰੋਜ਼ਾ ਐਨਐਸਐਸ ਕੈਂਪ ਦਾ ਆਗਾਜ਼

Published

on

Commencement of seven days NSS camp at SCD Government College

ਲੁਧਿਆਣਾ : ਐਸਸੀਡੀ ਸਰਕਾਰੀ ਕਾਲਜ, ਲੁਧਿਆਣਾ ਦੀ ਐਨਐਸਐਸ ਯੂਨਿਟ ਨੇ ਸਤ ਦਿਨਾਂ ਐਨਐਸਐਸ ਕੈਂਪ, 2023 ਦੀ ਸ਼ੁਰੂਆਤ ਮੁੱਖ ਮਹਿਮਾਨ ਸ੍ਰੀ ਗੁਰਪ੍ਰੀਤ ਗੋਗੀ, ਵਿਧਾਇਕ ਪੱਛਮੀ ਵੱਲੋਂ ਹਰਿਆ ਭਰਿਆ ਸ਼ਹਿਰ ਬਣਾਉਣ ਲਈ ਰੁੱਖ ਲਗਾ ਕੇ ਕੀਤੀ। ਮੁੱਖ ਮਹਿਮਾਨ ਦਾ ਸਵਾਗਤ ਪਿ੍ੰਸੀਪਲ ਪ੍ਰੋ: ਡਾ: ਤਨਵੀਰ ਲਿਖਾਰੀ ਨੇ ਕੀਤਾ | ਡਾ: ਤਨਵੀਰ ਨੇ ਐਨਐਸਐਸ ਕਨਵੀਨਰ, ਪ੍ਰੋਫੈਸਰ ਗੀਤਾਂਜਲੀ ਅਤੇ ਉਨ੍ਹਾਂ ਦੀ ਟੀਮ ਦੁਆਰਾ ਪਿਛਲੇ ਸਾਲ ਦੌਰਾਨ ਚਲਾਈਆਂ ਗਈਆਂ ਵੱਖ-ਵੱਖ ਜਾਗਰੂਕਤਾ ਮੁਹਿੰਮਾਂ ਲਈ ਉਨ੍ਹਾਂ ਦੇ ਯਤਨਾਂ ਦੀ ਸ਼ਲਾਘਾ ਕੀਤੀ।

ਵਿਧਾਇਕ ਗੁਰਪ੍ਰੀਤ ਗੋਗੀ ਨੇ ਵਿਦਿਆਰਥੀਆਂ ਨੂੰ ਪ੍ਰੇਰਿਤ ਕਰਦੇ ਹੋਏ ਕਿਹਾ ਕਿ ਕੋਈ ਵੀ ਸਰਕਾਰੀ ਕਾਰਵਾਈ ਉਦੋਂ ਹੀ ਸਫਲ ਹੁੰਦੀ ਹੈ ਜਦੋਂ ਉਸ ਨੂੰ ਨਾਗਰਿਕਾਂ ਦਾ ਭਰਪੂਰ ਸਹਿਯੋਗ ਮਿਲਦਾ ਹੈ। ਉਨ੍ਹਾਂ ਅਪੀਲ ਕੀਤੀ ਕਿ ਬਿਹਤਰ ਸਮਾਜ ਦੀ ਉਸਾਰੀ ਦੀ ਜ਼ਿੰਮੇਵਾਰੀ ਨੌਜਵਾਨਾਂ ਦੇ ਮੋਢਿਆਂ ‘ਤੇ ਹੈ ਅਤੇ ਉਨ੍ਹਾਂ ਨੂੰ ਅੱਗੇ ਆਉਣ ਦੀ ਲੋੜ ਹੈ। ਐਨ.ਜੀ.ਓ ਤੋਂ ਸ੍ਰੀ ਗੌਰਵ ਨੇ ਵਿਦਿਆਰਥੀਆਂ ਨੂੰ ਵੇਸਟ ਸੇਗਰੀਗੇਸ਼ਨ ਬਾਰੇ ਸੰਬੋਧਨ ਕੀਤਾ। ਉਨ੍ਹਾਂ ਵਿਦਿਆਰਥੀਆਂ ਨੂੰ ਧਰਤੀ ਮਾਂ ਦੀ ਰਾਖੀ ਕਰਨ ਦੀ ਅਪੀਲ ਕੀਤੀ ਕਿਉਂਕਿ ਕੁਦਰਤ ਦਾ ਸ਼ੋਸ਼ਣ ਆਪਣੇ ਸਿਖਰ ‘ਤੇ ਪਹੁੰਚ ਚੁੱਕਾ ਹੈ।

Facebook Comments

Trending