Connect with us

ਪੰਜਾਬ ਨਿਊਜ਼

CM ਮਾਨ 9 ਅਪ੍ਰੈਲ ਨੂੰ ਪੰਜਾਬ ਦੇ ਇਸ ਇਲਾਕੇ ‘ਚ ਪਹੁੰਚਣਗੇ, ਦੇਣਗੇ ਵੱਡੇ ਤੋਹਫੇ

Published

on

ਜਲਾਲਾਬਾਦ : ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ 9 ਅਪਰੈਲ ਨੂੰ ਜਲਾਲਾਬਾਦ ਹਲਕੇ ਦੀ ਮੰਡੀ ਅਰਨੀਵਾਲਾ ਵਿਖੇ ਪਹੁੰਚ ਕੇ ਵੱਖ-ਵੱਖ ਵਿਕਾਸ ਪ੍ਰਾਜੈਕਟਾਂ ਨੂੰ ਸਰਹੱਦੀ ਖੇਤਰ ਦੇ ਲੋਕਾਂ ਨੂੰ ਸਮਰਪਿਤ ਕਰਨਗੇ।ਇਸ ਸਬੰਧੀ ਜਾਣਕਾਰੀ ਦਿੰਦਿਆਂ ਵਿਧਾਇਕ ਜਗਦੀਪ ਸਿੰਘ ਗੋਲਡੀ ਕੰਬੋਜ ਨੇ ਦੱਸਿਆ ਕਿ ਆਉਣ ਵਾਲੇ 2 ਸਾਲਾਂ ਵਿੱਚ ਪੰਜਾਬ ਵਿੱਚ ਵਿਕਾਸ ਦੀ ਅਜਿਹੀ ਹਨੇਰੀ ਆਵੇਗੀ ਕਿ ਪੰਜਾਬ ਤਰੱਕੀ ਦੀਆਂ ਬੁਲੰਦੀਆਂ ਨੂੰ ਛੂਹੇਗਾ ਅਤੇ ਇਸੇ ਮਕਸਦ ਨਾਲ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਜਲਾਲਾਬਾਦ ਦਾ ਦੌਰਾ ਕਰ ਰਹੇ ਹਨ।

ਉਹ 9 ਅਪ੍ਰੈਲ ਦਿਨ ਬੁੱਧਵਾਰ ਨੂੰ ਮੰਡੀ ਅਰਨੀਵਾਲਾ ਵਿਖੇ ਵੱਖ-ਵੱਖ ਵਿਕਾਸ ਕਾਰਜਾਂ ਦਾ ਨੀਂਹ ਪੱਥਰ ਰੱਖਣਗੇ।ਵਿਧਾਇਕ ਜਗਦੀਪ ਕੰਬੋਜ ਗੋਲਡੀ ਨੇ ਕਿਹਾ ਕਿ ‘ਆਪ’ ਸਰਕਾਰ ਦੇ ਅਗਲੇ ਦੋ ਸਾਲਾਂ ‘ਚ ਜਲਾਲਾਬਾਦ ਖੇਤਰ ‘ਚ ਰਿਕਾਰਡ ਤੋੜ ਵਿਕਾਸ ਹੋਵੇਗਾ ਅਤੇ ਜਲਾਲਾਬਾਦ ਇਲਾਕੇ ਲਈ ਵਿਸ਼ੇਸ਼ ਤੌਰ ‘ਤੇ ਵਿਕਾਸ ਦੇ ਕਈ ਤੋਹਫੇ ਤਿਆਰ ਕੀਤੇ ਗਏ ਹਨ | ਜਿਸ ਕਾਰਨ ਜਲਾਲਾਬਾਦ ਦੀ ਪਹਿਚਾਣ ਦੇਸ਼ ਅਤੇ ਦੁਨੀਆ ਵਿੱਚ ਹੋਰ ਵਧੇਗੀ।

Facebook Comments

Trending