ਲੌਂਗ ‘ਚ ਯੂਜੇਨੋਲ (Eugenol) ਨਾਮਕ ਐਸਿਡ ਪਾਇਆ ਜਾਂਦਾ ਹੈ ਜੋ ਕੁਦਰਤੀ ਐਂਟੀਸੈਪਟਿਕ ਦਾ ਕੰਮ ਕਰਦਾ ਹੈ। ਇਸ ਲਈ ਇਸਨੂੰ ਕੁਦਰਤੀ ਪੇਨਕਿਲਰ ਵੀ ਕਿਹਾ ਜਾਂਦਾ ਹੈ। ਜਿਸ ਦੰਦ ‘ਚ ਦਰਦ ਹੋਵੇ ਉੱਥੇ ਲੌਂਗ ਦੀ ਕਲੀ ਰੱਖ ਕੇ ਉਸਦਾ ਐਬਸਟਰੈਕਟ ਨੂੰ ਚੂਸੋ। ਘੱਟੋ ਘੱਟ 20 ਮਿੰਟ ਲਈ ਲੌਂਗ ਰੱਖੋ। ਤੁਸੀਂ ਲੌਂਗ ਦੀ ਕਲੀ ਦੇ ਬਜਾਏ ਇਸ ਦੇ ਤੇਲ ਦੀ ਵਰਤੋਂ ਵੀ ਕਰ ਸਕਦੇ ਹੋ। ਰੂੰ ਦੀ ਮਦਦ ਨਾਲ ਦੰਦਾਂ ‘ਤੇ ਦੋ ਬੂੰਦਾਂ ਪਾਓ। ਥੋੜ੍ਹੇ ਸਮੇਂ ‘ਚ ਦੰਦ ਦੇ ਦਰਦ ਤੋਂ ਰਾਹਤ ਮਿਲੇਗੀ।
ਲੌਂਗ ਦੇ ਪਾਣੀ ਨਾਲ ਗਰਾਰੇ : ਮੂੰਹ ਦੀ ਬਦਬੂ ਅਤੇ ਮਸੂੜ੍ਹਿਆਂ ਦੀ ਸੋਜ਼ ਤੋਂ ਆਰਾਮ: 4 ਤੋਂ 5 ਲੌਂਗ ਨੂੰ ਪੀਸ ਕੇ ਪਾਊਡਰ ਬਣਾ ਲਓ। ਫਿਰ 1 ਗਿਲਾਸ ਪਾਣੀ ‘ਚ ਇਸ ਪਾਊਡਰ ਨੂੰ ਮਿਕਸ ਕਰਕੇ ਇਸ ਪਾਣੀ ਨਾਲ ਗਰਾਰੇ ਕਰੋ। ਮੂੰਹ ਦੇ ਸਾਰੇ ਬੈਕਟੀਰੀਆ ਬਾਹਰ ਨਿਕਲ ਜਾਣਗੇ। ਮਸੂੜ੍ਹਿਆਂ ਦੀ ਸੋਜ਼ ਤੋਂ ਆਰਾਮ ਮਿਲੇਗਾ ਅਤੇ ਬਦਬੂ ਦੀ ਸਮੱਸਿਆ ਵੀ ਦੂਰ ਹੋ ਜਾਵੇਗੀ।
ਸਕਿਨ ਨੂੰ ਮੁਹਾਸਿਆਂ ਤੋਂ ਬਚਾਵੇ : ਲੌਂਗ ਦੇ ਐਂਟੀਫੰਗਲ ਗੁਣ ਸਕਿਨ ਨੂੰ ਮੁਹਾਸੇ ਤੋਂ ਬਚਾਉਂਦਾ ਹੈ। ਇਸ ਦੇ ਨਾਲ ਹੀ ਇਸ ‘ਚ ਪਾਏ ਜਾਣ ਵਾਲੇ ਐਂਟੀ-ਇਨਫਲੇਮੇਟਰੀ ਅਤੇ ਐਂਟੀਵਾਇਰਲ ਗੁਣ ਸਰੀਰ ਨੂੰ ਸੰਕ੍ਰਮਣ ਅਤੇ ਸੋਜ਼ ਨੂੰ ਦੂਰ ਕਰਨ ‘ਚ ਮਦਦ ਕਰਦੇ ਹਨ। ਲੌਂਗ ਦੀ ਚਾਹ, ਸਬਜ਼ੀਆਂ ‘ਚ ਲੌਂਗ ਮਿਲਾ ਕੇ, ਲੌਂਗ ਪੀਸ ਕੇ ਮਫਿਨ ਅਤੇ ਕੂਕੀਜ਼ ਦੇ ਜਰੀਏ ਤੁਸੀਂ ਇਸ ਦਾ ਸੇਵਨ ਕਰ ਸਕਦੇ ਹੋ। ਖੰਘ ਦੀ ਸਥਿਤੀ ‘ਚ ਲੌਂਗਾਂ ਨੂੰ ਮੂੰਹ ‘ਚ ਰੱਖਕੇ ਚਬਾਓ। ਇਹ ਖੰਘ ਅਤੇ ਬਲਗਮ ਦੀਆਂ ਸਮੱਸਿਆਵਾਂ ਨੂੰ ਕਾਫ਼ੀ ਦੂਰ ਕਰੇਗਾ। ਇਸ ਦੇ ਨਾਲ ਹੀ ਲੌਂਗ ਦੇ ਤੇਲ ਦੀਆਂ ਕੁਝ ਬੂੰਦਾਂ ਕੱਪੜੇ ‘ਤੇ ਪਾ ਕੇ ਇਸ ਨੂੰ ਵਾਰ-ਵਾਰ ਸੁੰਘਣ ਨਾਲ ਬੰਦ ਨੱਕ ਖੁੱਲ੍ਹ ਜਾਂਦਾ ਹੈ।
ਜੋੜਾਂ ਦੇ ਦਰਦ ਤੋਂ ਰਾਹਤ : ਪਾਣੀ ‘ਚ ਲੌਂਗ ਦਾ ਪਾਊਡਰ ਪਾ ਕੇ ਗਰਮ ਕਰੋ। ਇਸ ‘ਚ ਮਿਸ਼ਰੀ ਮਿਲਾ ਕੇ ਪੀਣ ਨਾਲ ਪੇਟ ਅਤੇ ਛਾਤੀ ‘ਚ ਜਲਣ ਖਤਮ ਹੁੰਦੀ ਹੈ। ਉੱਥੇ ਹੀ ਜੋੜਾਂ ‘ਤੇ ਲੌਂਗ ਦੇ ਤੇਲ ਨੂੰ ਮਲਣ ਨਾਲ ਦਰਦ ਅਲੋਪ ਹੋ ਜਾਂਦਾ ਹੈ। ਬਕਰੀ ਦੇ ਦੁੱਧ ‘ਚ ਲੌਂਗ ਦਾ ਪਾਊਡਰ ਮਿਲਾਓ। ਇਸ ਨੂੰ ਕਾਜਲ ਦੀ ਤਰ੍ਹਾਂ ਅੱਖਾਂ ‘ਤੇ ਲਗਾਉਣ ਨਾਲ ਰਾਤ ਦੇ ਅੰਨ੍ਹੇਪਣ ਤੋਂ ਰਾਹਤ ਮਿਲਦੀ ਹੈ। ਨਾਲ ਹੀ ਇਸ ਨਾਲ ਅੱਖਾਂ ਦੀ ਰੌਸ਼ਨੀ ਵੀ ਵੱਧਦੀ ਹੈ।

ਛੋਟੀਆਂ-ਛੋਟੀਆਂ ਲੌਂਗ ਦੀਆਂ ਕਲੀਆਂ ਘਰ ਵਿਚ ਨਕਾਰਾਤਮਕ ਐਨਰਜ਼ੀ ਨੂੰ ਦੂਰ ਕਰਨ ‘ਚ ਬਹੁਤ ਫਾਇਦੇਮੰਦ ਹੁੰਦੀਆਂ ਹਨ। ਸ਼ਨੀਵਾਰ ਜਾਂ ਐਤਵਾਰ ਦੀ ਸ਼ਾਮ ਨੂੰ 5 ਲੌਂਗ, 3 ਕਪੂਰ ਅਤੇ 3 ਵੱਡੀ ਇਲਾਇਚੀ ਲੈ ਕੇ ਇਸ ਨੂੰ ਜਲਾਓ ਅਤੇ ਘਰ ‘ਚ ਖੁਸ਼ਬੂ ਵਾਲਾ ਧੂੰਆਂ ਫੈਲਾਓ। ਇਹ ਨਕਾਰਾਤਮਕ ਐਨਰਜ਼ੀ ਨੂੰ ਖਤਮ ਕਰ ਦੇਵੇਗਾ ਅਤੇ ਸਕਾਰਾਤਮਕ ਐਨਰਜ਼ੀ ਨੂੰ ਪ੍ਰਸਾਰਿਤ ਕਰੇਗਾ। ਸ਼ਨੀਵਾਰ ਨੂੰ ਸਰ੍ਹੋਂ ਦੇ ਤੇਲ ਦੇ ਦੀਵੇ ‘ਚ 3-4 ਲੌਂਗ ਪਾ ਕੇ ਜਲਾਓ। ਇਸ ਨਾਲ ਵੀ ਪੋਜ਼ੀਟਿਵ ਐਨਰਜ਼ੀ ਦਾ ਸੰਚਾਰ ਹੋਵੇਗਾ। ਘਰ ‘ਚ ਸੁਹਾਵਣਾ ਮਾਹੌਲ ਰਹੇਗਾ।