Connect with us

ਪੰਜਾਬ ਨਿਊਜ਼

12ਵੀਂ ਜਮਾਤ ਦਾ ਨਤੀਜਾ : ਪਹਿਲੇ ਤਿੰਨ ਸਥਾਨਾਂ ‘ਤੇ ਕੁੜੀਆਂ ਨੇ ਮਾਰੀ ਬਾਜ਼ੀ,ਤੇਜਾ ਸਿੰਘ ਸੁਤੰਤਰ ਸਕੂਲ ਦੀ ਅਰਸ਼ਦੀਪ ਕੌਰ ਨੇ ਹਾਸਲ ਕੀਤਾ ਪਹਿਲਾ ਸਥਾਨ

Published

on

Class XII Result: Girls beat first three places, Arshdeep Kaur of Teja Singh Independent School won first place

ਮੋਹਾਲੀ/ ਲੁਧਿਆਣਾ : ਪੰਜਾਬ ਸਕੂਲ ਸਿੱਖਿਆ ਬੋਰਡ ਵੱਲੋਂ ਬਾਰ੍ਹਵੀਂ ਜਮਾਤ ਦੀ ਸਲਾਨਾ ਪ੍ਰੀਖਿਆ ਦਾ ਨਤੀਜਾ ਅੱਜ ਐਲਾਨ ਦਿੱਤਾ ਗਿਆ ਹੈ ਸਿੱਖਿਆ ਬੋਰਡ ਦੇ ਚੇਅਰਮੈਨ ਨੇ ਨਤੀਜਾ ਐਲਾਨਦੇ ਹੋਏ ਦੱਸਿਆ ਕਿ ਤੇਜਾ ਸਿੰਘ ਸੁਤੰਤਰ ਮੈਮੋਰੀਅਲ ਸੀਨੀਅਰ ਸੈਕੰਡਰੀ ਸਕੂਲ ਸ਼ਿਮਲਾਪੁਰੀ ਲੁਧਿਆਣਾ ਦੀ ਅਰਸ਼ਦੀਪ ਕੌਰ ਪੰਜਾਬ ਭਰ ‘ਚੋਂ 497 ਅੰਕ ਹਾਸਲ ਕਰਕੇ ਪਹਿਲੇ ਸਥਾਨ ‘ਤੇ ਰਹੀ ਹੈ।

ਅਰਸ਼ਪ੍ਰੀਤ ਕੌਰ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਬੱਛੋਆਣਾ ਮਾਨਸਾ ਨੇ ਵੀ 497 ਅੰਕ ਹਾਸਲ ਕਰਕੇ ਪੰਜਾਬ ਭਰ ‘ਚੋਂ ਦੂਜਾ ਸਥਾਨ ਹਾਸਲ ਕੀਤਾ ਹੈ। ਇਸੇ ਤਰ੍ਹਾਂ ਸਰਸਵਤੀ ਸੀਨੀਅਰ ਸੈਕੰਡਰੀ ਸਕੂਲ ਜੈਤੋ ਫ਼ਰੀਦਕੋਟ ਦੀ ਕੁਲਵਿੰਦਰ ਕੌਰ ਨੇ ਵੀ 497 ਅੰਕ ਹਾਸਲ ਕੀਤੇ ਹਨ ਅਤੇ ਉਹ ਤੀਜੇ ਸਥਾਨ ‘ਤੇ ਰਹੀ ਹੈ ਇਸ ਤਰ੍ਹਾਂ ਪਹਿਲੇ ਤਿੰਨੇ ਸਥਾਨ ਕੁੜੀਆਂ ਦੇ ਹਿੱਸੇ ਆਏ ਹਨ।

500 ‘ਚੋਂ 489 ਜਾਂ ਇਸ ਤੋਂ ਵੱਧ ਅੰਕ ਲੈਣ ਵਾਲੇ 302 ਪ੍ਰੀਖਿਆਰਥੀਆਂ ਨੂੰ ਮੈਰਿਟ ਸੂਚੀ ‘ਚ ਸ਼ਾਮਲ ਕੀਤਾ ਗਿਆ ਹੈ। ਚੇਅਰਮੈਨ ਪ੍ਰੋ. ਯੋਗਰਾਜ ਨੇ ਦੱਸਿਆ ਕਿ ਇਸ ਵਾਰ ਕੁੱਲ 301700 ਪ੍ਰੀਖਿਆਰਥੀ ਇਸ ਪ੍ਰੀਖਿਆ ‘ਚ ਬੈਠੇ, ਜਿਨ੍ਹਾਂ ਵਿੱਚੋਂ 292530 ਪ੍ਰੀਖਿਆਰਥੀ ਪਾਸ ਹੋਏ ਅਤੇ ਪਾਸ ਫ਼ੀਸਦੀ 96.96 ਫ਼ੀਸਦੀ ਰਹੀ। ਕੁੜੀਆਂ ਦੀ ਗਿਣਤੀ 137161 ਸੀ, ਜਿਨ੍ਹਾਂ ਵਿਚੋਂ 134122 ਕੁੜੀਆਂ ਪਾਸ ਹੋਈਆਂ ਅਤੇ ਉਨ੍ਹਾਂ ਦੀ ਪਾਸ ਫ਼ੀਸਦੀ 97.78 ਹੈ।

ਇਸ ਪ੍ਰੀਖਿਆ ‘ਚ ਬੈਠਣ ਵਾਲੇ ਮੁੰਡਿਆਂ ਦੀ ਕੁੱਲ ਗਿਣਤੀ 164529 ਸੀ, ਜਿਨ੍ਹਾਂ ਵਿੱਚੋਂ 96.27 ਫ਼ੀਸਦੀ ਦੀ ਦਰ ਨਾਲ 158399 ਮੁੰਡੇ ਪਾਸ ਹੋਏ। ਐਫੀਲੀਏਟਿਡ ਸਕੂਲਾਂ ਦੇ ਵਿਦਿਆਰਥੀਆਂ ਦੀ ਗਿਣਤੀ 62597 ਸੀ, ਜਿਨ੍ਹਾਂ ਵਿੱਚੋਂ 96.23 ਫ਼ੀਸਦੀ ਦੀ ਦਰ ਨਾਲ 60239 ਪ੍ਰੀਖਿਆਰਥੀ ਪਾਸ ਹੋਏ। ਐਸੋਸੀਏਟਿਡ ਸਕੂਲਾਂ ਦੇ ਵਿਦਿਆਰਥੀਆਂ ਦੀ ਗਿਣਤੀ 12694 ਸੀ, ਜਿਨ੍ਹਾਂ ਵਿੱਚੋਂ 93.30 ਫ਼ੀਸਦੀ ਦੀ ਦਰ ਨਾਲ 11801 ਪਾਸ ਹੋਏ।

ਸਰਕਾਰੀ ਸਕੂਲਾਂ ਦੇ 200550 ਪ੍ਰੀਖਿਆਰਥੀ ਪ੍ਰੀਖਿਆ ਵਿਚ ਬੈਠੇ ਸਨ, ਜਿਨ੍ਹਾਂ ਵਿੱਚੋਂ 97.43 ਫ਼ੀਸਦੀ ਦੀ ਦਰ ਨਾਲ 195399 ਪ੍ਰੀਖਿਆਰਥੀ ਪਾਸ ਹੋਣ ਵਿਚ ਸਫਲ ਰਹੇ ਸਹਾਇਤਾ ਪ੍ਰਾਪਤ ਸਕੂਲਾਂ ਦੇ ਪ੍ਰੀਖਿਆਰਥੀਆਂ ਦੀ ਗਿਣਤੀ 25904 ਸੀ, ਜਿਨ੍ਹਾਂ ਵਿੱਚੋਂ 96.86 ਫ਼ੀਸਦੀ ਦੀ ਦਰ ਨਾਲ 25091 ਪ੍ਰੀਖਿਆਰਥੀ ਪਾਸ ਹੋਏ। ਪਾਸ ਫ਼ੀਸਦੀ ਦੀ ਦਰ ਵਿੱਚੋਂ ਜ਼ਿਲ੍ਹਾ ਪਠਾਨਕੋਟ ਪੰਜਾਬ ਭਰ ਵਿਚੋਂ ਪਹਿਲੇ ਸਥਾਨ ‘ਤੇ ਰਿਹਾ ਹੈ, ਰੂਪਨਗਰ ਦੂਸਰੇ, ਐੱਸ. ਬੀ.ਐੱਸ. ਨਗਰ ਨੂੰ ਤੀਸਰਾ ਸਥਾਨ ਅਤੇ ਜ਼ਿਲ੍ਹਾ ਹੁਸ਼ਿਆਰਪੁਰ ਨੂੰ ਚੌਥਾ ਸਥਾਨ ਮਿਲਿਆ ਹੈ।

Facebook Comments

Trending