ਲੁਧਿਆਣਾ : ਲੁਧਿਆਣਾ ਸਿਟੀ ਬੱਸ ਸਰਵਿਸ ਅਤੇ ਸਿਟੀ ਬੱਸਾਂ ਚਲਾ ਰਹੀ ਨਿੱਜੀ ਕੰਪਨੀ ਦਰਮਿਆਨ ਚੱਲ ਰਿਹਾ ਕਾਨੂੰਨੀ ਵਿਵਾਦ ਜਲਦੀ ਖਤਮ ਹੋਣ ਦੀ ਸੰਭਾਵਨਾ ਹੈ ਜਿਸ ਤੋਂ ਬਾਅਦ ਸ਼ਹਿਰ ਦੇ ਮੁੱਖ ਰੂਟਾਂ ‘ਤੇ ਵਧੇ ਹੋਏ ਕਿਰਾਏ ਦੀਆਂ ਦਰਾਂ ਵਸੂਲਕੇ ਵੱਖ-ਵੱਖ ਰੂਟਾਂ ‘ਤੇ ਨਿੱਜੀ ਕੰਪਨੀ ਵਲੋਂ ਬੱਸਾਂ ਚਲਾਈਆਂ ਜਾਣਗੀਆਂ।
ਨਿੱਜੀ ਕੰਪਨੀ ਦੇ ਨੁਮਾਇੰਦੇ ਨੇ ਪੱਤਰਕਾਰਾਂ ਨੂੰ ਦੱਸਿਆ ਕਿ ਸਿਟੀ ਬੱਸ ਕਿਰਾਏ ਦੀਆਂ ਟਿਕਟਾਂ ਦੇਣ ਲਈ ਮਸ਼ੀਨਾਂ ਖਰਾਬ ਹੋ ਗਈਆਂ ਸਨ ਜੋ ਠੀਕ ਹੋ ਕੇ ਦਿੱਲੀ ਪੁੱਜ ਗਈਆਂ ਹਨ। ਉਨ੍ਹਾਂ ਦੱਸਿਆ ਕਿ ਸਾਡੀ ਕੰਪਨੀ ਵਲੋਂ ਦਾਇਰ ਕੇਸ ਵਾਪਸੀ ਲਈ ਅਰਜ਼ੀ ਦਾਖਲ ਕਰ ਦਿੱਤੀ ਗਈ ਹੈ। ਉਨ੍ਹਾਂ ਦੱਸਿਆ ਕਿ ਨਵੇਂ ਬੱਸ ਅੱਡੇ ਤੋਂ ਮਿਹਰਬਾਨ ਤੱਕ ਸਿਟੀ ਬੱਸ ਦੇ ਚੱਲ ਰਹੇ ਰੂਟ ਨੂੰ ਦੁੱਗਰੀ ਤੱਕ ਵਧਾਇਆ ਜਾਵੇਗਾ।