ਲੁਧਿਆਣਾ : ਸਿਟੀਜ਼ਨ ਸਮੂਹ ਨੇ ਆਪਣਾ ਸਥਾਪਨਾ ਦਿਵਸ ਮਨਾਇਆ ਅਤੇ ਟਰੱਕਾਂ, ਟੈਂਪੋਜ਼ ਅਤੇ ਟਰਾਲੀਆਂ ਲਈ ਆਈਐਸਓ 6742 ਰਿਫਲੈਕਟਰਾਂ ਦੇ ਨਿਰਮਾਣ ਦੀ ਸ਼ੁਰੂਆਤ ਕੀਤੀ। ਇਹ ਜ਼ਿਕਰਯੋਗ ਹੈ ਕਿ ਸਿਟੀਜ਼ਨ ਬੁਏਚੇਲ ਬਾਈਕਟੇਕ ਪ੍ਰਾਈਵੇਟ ਲਿਮਟਿਡ ਪਹਿਲੇ ਦੋ ਕੰਪਨੀਆਂ ਵਿਚੋਂ ਹੈ, ਜਿਨ੍ਹਾਂ ਭਾਰਤ ਵਿਚ ਆਈਐਸਓ 6742 ਰਿਫਲੈਕਟਰਾਂ ਦਾ ਨਿਰਮਾਣ ਸ਼ੁਰੂ ਕੀਤਾ ।
ਮਨੋਹਰ ਸਿੰਘ ਸਚਦੇਵਾ ਨੇ1973 ਵਿੱਚ ਕੇ ਐਸ ਮੁੰਜਲ ਇੰਡਸਟਰੀਜ਼ ਦੀ ਸ਼ੁਰੂਆਤ ਕੀਤੀ ਸੀ; ਜਿਸ ਨੂੰ ਮਨਜਿੰਦਰ ਸਿੰਘ ਸਚਦੇਵਾ ਸਪੁੱਤਰ ਮਨੋਹਰ ਸਿੰਘ ਸਚਦੇਵਾ ਨੇ ਅੱਗੇ ਵਧਾਉਂਦਿਆਂ ਸਿਟੀਜ਼ਨ ਗਰੁੱਪ ਵਿਚ ਵਾਧਾ ਕੀਤਾ ਜੋ ਆਟੋ ਕੰਪੋਨੈਂਟਸ ਅਤੇ ਸਾਈਕਲ ਪਾਰਟਸ ਬਣਾਉਣ ਵਿਚ ਮੋਹਰੀ ਹੈ ਅਤੇ ਭਾਰਤ ਵਿਚ ਵੱਡੇ ਨਿਰਮਾਤਾਵਾਂ ਲਈ ਓਈਐਮ ਹੈ। ਸਿਟੀਜ਼ਨ ਗਰੁੱਪ ਨੇ ਬੁਏਚੇਲ ਗਰੁੱਪ ਜਰਮਨੀ ਦੇ ਸਹਿਯੋਗ ਨਾਲ ਮੈਨੂਫੈਕਚਰਿੰਗ ਯੂਨਿਟ ਦੀ ਸ਼ੁਰੂਆਤ ਵੀ ਕੀਤੀ ਹੈ ।
ਇਸ ਮੌਕੇ ਗੁਰਮੀਤ ਸਿੰਘ ਕੁਲਾਰ ਪ੍ਰਧਾਨ ਫਿਕੋ, ਤੇਜਵਿੰਦਰ ਸਿੰਘ ਬਿੱਗ ਬੈਨ ਚੇਅਰਮੈਨ ਢੰਡਾਰੀ ਇੰਡਸਟਰੀਅਲ ਵੈਲਫੇਅਰ ਐਸੋਸੀਏਸ਼ਨ, ਸਤਨਾਮ ਸਿੰਘ ਮੱਕੜ ਪ੍ਰਧਾਨ ਢੰਡਾਰੀ ਇੰਡਸਟਰੀਅਲ ਵੈਲਫੇਅਰ ਐਸੋਸੀਏਸ਼ਨ ਅਤੇ ਤਰੁਣ ਬਾਵਾ ਜੈਨ ਪ੍ਰਧਾਨ ਬਹਾਦਰਕੇ ਰੋਡ ਐਸੋਸੀਏਸ਼ਨ ਨੇ ਮਨਜਿੰਦਰ ਸਿੰਘ ਸਚਦੇਵਾ ਨੂੰ ਸਿਰੋਪਾ ਪਾ ਕੇ ਸਨਮਾਨਿਤ ਕੀਤਾ ਅਤੇ ਵਧਾਈ ਦਿੱਤੀ।