Connect with us

ਅਪਰਾਧ

ਸੀਆਈਏ ਸਟਾਫ਼ ਨੂੰ ਮਿਲੀ ਸਫ਼ਲਤਾ, ਲੱਖਾਂ ਰੁਪਏ ਦੀ ਹਵਾਲਾ ਰਾਸ਼ੀ ਅਤੇ ਇਨੋਵਾ ਕਾਰ ਸਮੇਤ 3 ਗ੍ਰਿਫ਼ਤਾਰ

Published

on

ਤਰਨਤਾਰਨ : ਸੀ.ਆਈ.ਏ ਸਟਾਫ ਤਰਨਤਾਰਨ ਦੀ ਪੁਲਸ ਨੇ ਇਕ ਪੰਜ ਮੈਂਬਰੀ ਗਰੋਹ ਦੇ 3 ਮੈਂਬਰਾਂ ਨੂੰ 12 ਲੱਖ 80 ਹਜ਼ਾਰ ਰੁਪਏ ਦੀ ਹਵਾਲਾ ਡਰੱਗ ਮਨੀ ਅਤੇ ਇਕ ਇਨੋਵਾ ਗੱਡੀ ਸਮੇਤ ਗ੍ਰਿਫਤਾਰ ਕਰਨ ਵਿਚ ਸਫਲਤਾ ਹਾਸਲ ਕੀਤੀ ਹੈ। ਇਸ ਸਬੰਧੀ ਥਾਣਾ ਸਿਟੀ ਤਰਨਤਾਰਨ ਦੀ ਪੁਲਸ ਨੇ ਸ਼ਿਕਾਇਤ ਦਰਜ ਕਰ ਕੇ ਬਾਕੀ ਦੋ ਫਰਾਰ ਸਾਥੀਆਂ ਦੀ ਭਾਲ ਸ਼ੁਰੂ ਕਰ ਦਿੱਤੀ ਹੈ। ਇਸ ਮਾਮਲੇ ਵਿੱਚ ਜ਼ਿਲ੍ਹੇ ਦੇ ਐਸਐਸਪੀ ਬੁੱਧਵਾਰ ਦੁਪਹਿਰ ਨੂੰ ਪ੍ਰੈਸ ਕਾਨਫਰੰਸ ਕਰ ਸਕਦੇ ਹਨ।

ਜਾਣਕਾਰੀ ਅਨੁਸਾਰ ਸੀ.ਆਈ.ਏ ਸਟਾਫ਼ ਤਰਨਤਾਰਨ ਦੀ ਪੁਲਿਸ ਨੇ ਬੀਤੀ ਰਾਤ ਗੁਪਤ ਸੂਚਨਾ ਦੇ ਆਧਾਰ ‘ਤੇ ਇਨੋਵਾ ਗੱਡੀ ਨੂੰ ਰੋਕ ਕੇ ਤਲਾਸ਼ੀ ਲੈਣ ‘ਤੇ 12 ਲੱਖ 80 ਹਜ਼ਾਰ ਰੁਪਏ ਦੀ ਹਵਾਲਾ ਡਰੱਗ ਮਨੀ, ਭਾਰਤੀ ਕਰੰਸੀ ਅਤੇ ਇਨੋਵਾ ਗੱਡੀ ਬਰਾਮਦ ਕੀਤੀ |

ਪ੍ਰਾਪਤ ਜਾਣਕਾਰੀ ਅਨੁਸਾਰ ਇਸ ਸਬੰਧੀ ਪੁਲਿਸ ਨੇ ਅਕਾਸ਼ਦੀਪ ਸਿੰਘ ਉਰਫ਼ ਅਕਾਸ਼ ਪੁੱਤਰ ਬਲਵਿੰਦਰ ਸਿੰਘ ਵਾਸੀ ਰੋਡੇਵਾਲਾ ਅਟਾਰੀ ਜ਼ਿਲ੍ਹਾ ਅੰਮਿ੍ਤਸਰ, ਇੰਦਰਜੀਤ ਸਿੰਘ ਉਰਫ਼ ਇੰਦਰ ਪੁੱਤਰ ਕੁਲਦੀਪ ਸਿੰਘ ਵਾਸੀ ਧਨੋਆ ਖੁਰਦ ਅਤੇ ਅਮਨਦੀਪ ਸਿੰਘ ਪੁੱਤਰ ਰਣਜੀਤ ਸਿੰਘ ਵਾਸੀ ਰਾਣੀਕਾ ਬਾਗ ਨੂੰ ਗਿ੍ਫ਼ਤਾਰ ਕੀਤਾ | ਅੰਮ੍ਰਿਤਸਰ ਹੈ। ਜਦਕਿ ਉਸਦੇ ਸਾਥੀਆਂ ਅਕਾਸ਼ਦੀਪ ਸਿੰਘ ਉਰਫ ਆਕਾਸ਼ ਪੁੱਤਰ ਹਰਜੀਤ ਸਿੰਘ ਵਾਸੀ ਅਲਾਦੀਨਪੁਰ ਅਤੇ ਰਾਜਵਿੰਦਰ ਸਿੰਘ ਉਰਫ ਬਿੱਟੂ ਪੁੱਤਰ ਮੁਖ਼ਤਿਆਰ ਸਿੰਘ ਵਾਸੀ ਮੁਹੱਲਾ ਹਾਦੀ ਸ਼ਾਹ ਅਟਾਰੀ ਦੀ ਗ੍ਰਿਫਤਾਰੀ ਲਈ ਛਾਪੇਮਾਰੀ ਸ਼ੁਰੂ ਕਰ ਦਿੱਤੀ ਗਈ ਹੈ।

ਜਾਣਕਾਰੀ ਦਿੰਦਿਆਂ ਪੁਲਸ ਅਧਿਕਾਰੀ ਨੇ ਦੱਸਿਆ ਕਿ ਉਕਤ ਦੋਸ਼ੀ ਹੈਰੋਇਨ ਵੇਚਣ ਦਾ ਕੰਮ ਕਰਦਾ ਹੈ ਅਤੇ ਹੈਰੋਇਨ ਵੇਚ ਕੇ ਕਮਾਏ ਪੈਸੇ ਇਲਾਕੇ ਦੇ ਹੋਰ ਸਮੱਗਲਰਾਂ ਨੂੰ ਵੇਚਦਾ ਹੈ। ਉਨ੍ਹਾਂ ਕਿਹਾ ਕਿ ਇਸ ਮਾਮਲੇ ਦੀ ਡੂੰਘਾਈ ਨਾਲ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ, ਜਿਸ ਵਿੱਚ ਕਈ ਹੋਰ ਵਿਅਕਤੀਆਂ ਦੇ ਵੀ ਸਾਹਮਣੇ ਆਉਣ ਦੀ ਸੰਭਾਵਨਾ ਹੈ।

 

Facebook Comments

Trending