Connect with us

ਪੰਜਾਬੀ

ਪੰਜਾਬ ‘ਚ ਮਿਡ-ਡੇਅ ਮੀਲ ਲੈਣ ਵਾਲੇ ਬੱਚਿਆਂ ਦੀਆਂ ਲੱਗਣਗੀਆਂ ਮੌਜਾਂ, ਹਫ਼ਤਾਵਾਰੀ ਮੈਨਿਊ ਤਿਆਰ

Published

on

Children taking mid-day meal in Punjab will have fun, weekly menu prepared

ਲੁਧਿਆਣਾ : ਪੰਜਾਬ ਦੇ ਸਰਕਾਰੀ ਸਕੂਲਾਂ ‘ਚ ਮਿਡ-ਡੇਅ ਮੀਲ ਲੈਣ ਵਾਲੇ ਬੱਚਿਆਂ ਦੀਆਂ ਹੁਣ ਮੌਜਾਂ ਲੱਗਣ ਵਾਲੀਆਂ ਹਨ ਕਿਉਂਕਿ ਹੁਣ ਬੱਚਿਆਂ ਨੂੰ ਰੋਜ਼ਾਨਾ ਇੱਕੋ ਕਿਸਮ ਦਾ ਖਾਣਾ ਨਹੀਂ ਦਿੱਤਾ ਜਾਵੇਗਾ। ਬੱਚਿਆਂ ਨੂੰ ਬਿਲਕੁਲ ਵੱਖਰਾ ਅਤੇ ਸਾਫ਼-ਸੁਥਰਾ ਭੋਜਨ ਮੁਹੱਈਆ ਕਰਵਾਇਆ ਜਾਵੇਗਾ। ਇਸ ਦੇ ਨਾਲ ਹੀ ਵਿਦਿਆਰਥੀ ਹਫ਼ਤੇ ‘ਚ ਇਕ ਵਾਰ ਖੀਰ ਵੀ ਖਾ ਸਕਣਗੇ।

ਸਿੱਖਿਆ ਵਿਭਾਗ ਵੱਲੋਂ ਮਿਡ-ਡੇਅ ਮੀਲ ਲਈ ਹਫ਼ਤਾਵਾਰੀ ਮੈਨਿਊ ਤਿਆਰ ਕੀਤਾ ਗਿਆ ਹੈ, ਜਿਸ ਮੁਤਾਬਕ ਬੱਚਿਆਂ ਦਾ ਖਾਣਾ ਤਿਆਰ ਕੀਤਾ ਜਾਵੇਗਾ। ਵਿਭਾਗ ਵੱਲੋਂ ਸਕੂਲਾਂ ਨੂੰ ਇਹ ਵੀ ਹੁਕਮ ਜਾਰੀ ਕੀਤੇ ਗਏ ਹਨ ਕਿ ਜੇਕਰ ਨਿਯਮਾਂ ਦੀ ਉਲੰਘਣਾ ਹੋਈ ਤਾਂ ਅਜਿਹਾ ਕਰਨ ਵਾਲੇ ਸਕੂਲਾਂ ਖ਼ਿਲਾਫ਼ ਸਖ਼ਤ ਕਾਰਵਾਈ ਕੀਤੀ ਜਾਵੇਗੀ। ਵਿਭਾਗ ਦੇ ਮੈਨਿਊ ਮੁਤਾਬਕ ਬੱਚਿਆਂ ਨੂੰ ਦਾਲ, ਰੋਟੀ, ਰਾਜਮਾਂਹ, ਚੌਲ, ਕੜ੍ਹੀ, ਮੌਸਮੀ ਸਬਜ਼ੀਆਂ ਆਦਿ ਮਿਡ-ਡੇਅ ਮੀਲ ਦੌਰਾਨ ਦਿੱਤੀਆਂ ਜਾਣਗੀਆਂ।

Facebook Comments

Trending