Connect with us

ਪੰਜਾਬ ਨਿਊਜ਼

ਖੁੱਲ੍ਹੇ ਗਟਰ ‘ਚ ਡਿੱਗਿਆ ਟਿਊਸ਼ਨ ਤੋਂ ਆ ਰਿਹਾ ਬੱਚਾ, ਸਖ਼ਤ ਕਾਰਵਾਈ ਦੀ ਮੰਗ

Published

on

ਲੁਧਿਆਣਾ: ਥਾਣਾ ਸਲੇਮ ਟਾਬਰੀ ਅਧੀਨ ਆਉਂਦੀ ਗਗਨਦੀਪ ਕਲੋਨੀ ਦੇ ਰਹਿਣ ਵਾਲੇ 10 ਸਾਲਾ ਬੱਚੇ ਦੇ ਖੁੱਲ੍ਹੇ ਗਟਰ ਵਿੱਚ ਡਿੱਗ ਕੇ ਜ਼ਖਮੀ ਹੋਣ ਦਾ ਮਾਮਲਾ ਸਾਹਮਣੇ ਆਇਆ ਹੈ। ਪੀੜਤ ਔਰਤ ਬਲਵਿੰਦਰ ਕੌਰ ਨੇ ਦੱਸਿਆ ਕਿ ਉਸ ਦਾ ਲੜਕਾ ਹਰਜੋਤ ਸਿੰਘ ਚੌਥੀ ਜਮਾਤ ਵਿੱਚ ਪੜ੍ਹਦਾ ਹੈ ਅਤੇ ਦੁਪਹਿਰ ਵੇਲੇ ਚੀਮਾ ਕਲੋਨੀ ਵਿੱਚ ਟਿਊਸ਼ਨ ਲਈ ਜਾਂਦਾ ਹੈ।ਬੀਤੇ ਦਿਨ ਸ਼ਾਮ 5.30 ਵਜੇ ਦੇ ਕਰੀਬ ਉਹ ਟਿਊਸ਼ਨ ਪੜ੍ਹ ਕੇ ਸਾਈਕਲ ‘ਤੇ ਘਰ ਪਰਤ ਰਿਹਾ ਸੀ ਤਾਂ ਚੀਮਾ ਕਾਲੋਨੀ ‘ਚ ਅਚਾਨਕ ਸਾਈਕਲ ਸਮੇਤ ਖੁੱਲ੍ਹੇ ਗਟਰ ‘ਚ ਡਿੱਗ ਗਿਆ ਅਤੇ ਉਸ ਦੇ ਸਿਰ ‘ਤੇ ਡੂੰਘੀ ਸੱਟ ਲੱਗ ਗਈ।

ਹਰਜੋਤ ਦੇ ਗਟਰ ਵਿੱਚ ਡਿੱਗਣ ਤੋਂ ਬਾਅਦ ਉਸ ਦੇ ਨਾਲ ਆਏ ਉਸ ਦੇ ਦੋਸਤਾਂ ਨੇ ਰੌਲਾ ਪਾਇਆ, ਜਿਸ ਤੋਂ ਬਾਅਦ ਆਸ-ਪਾਸ ਦੇ ਲੋਕ ਇਕੱਠੇ ਹੋ ਗਏ ਅਤੇ ਹਰਜੋਤ ਨੂੰ ਗਟਰ ਵਿੱਚੋਂ ਬਾਹਰ ਕੱਢਿਆ। ਉਸ ਨੂੰ ਇਲਾਜ ਲਈ ਨਜ਼ਦੀਕੀ ਡਾਕਟਰ ਕੋਲ ਲਿਜਾਇਆ ਗਿਆ। ਪੀੜਤ ਔਰਤ ਬਲਵਿੰਦਰ ਕੌਰ ਨੇ ਜ਼ਿਲ੍ਹਾ ਪ੍ਰਸ਼ਾਸਨ ਤੋਂ ਮੰਗ ਕੀਤੀ ਕਿ ਅਜਿਹੇ ਖੁੱਲ੍ਹੇ ਗਟਰ ਛੱਡਣ ਵਾਲਿਆਂ ਖ਼ਿਲਾਫ਼ ਸਖ਼ਤ ਕਾਰਵਾਈ ਕੀਤੀ ਜਾਵੇ।

Facebook Comments

Trending