Connect with us

ਪੰਜਾਬੀ

ਚੰਨੀ ਪੂਰੇ ਨਾ ਹੋ ਸਕਣ ਵਾਲੇ ਐਲਾਨ ਕਰਕੇ ਜਨਤਾ ਨੂੰ ਭਰਮਾਉਣ ਦੀ ਕਰ ਰਿਹੈਂ ਕੋਸ਼ਿਸ਼ – ਗਰੇਵਾਲ

Published

on

Channi is trying to mislead the public by announcing that it cannot be completed - Grewal

ਲੁਧਿਆਣਾ : ਸ਼ੋ੍ਮਣੀ ਅਕਾਲੀ ਦਲ ਦੇ ਕੌਮੀ ਸੀਨੀਅਰ ਮੀਤ ਪ੍ਰਧਾਨ ਅਤੇ ਹਲਕਾ ਪੱਛਮੀ ਤੋਂ ਅਕਾਲੀ ਦਲ-ਬਸਪਾ ਦੇ ਉਮੀਦਵਾਰ ਮਹੇਸ਼ਇੰਦਰ ਸਿੰਘ ਗਰੇਵਾਲ ਨੇ ਕਿਹਾ ਹੈ ਕਿ ਕਾਂਗਰਸ ਨੂੰ ਆਪਣੀ ਹਾਰ ਨਜ਼ਰ ਆਉਂਦੀ ਦੇਖ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨਿੱਤ ਦਿਨ ਪੂਰੇ ਨਾ ਹੋਣ ਵਾਲੇ ਐਲਾਨ ਕਰ ਰਹੇ ਹਨ। ਸ. ਗਰੇਵਾਲ ਹਰਨਾਮ ਨਗਰ ਵਿਖੇ ਇਲਾਕਾ ਨਿਵਾਸੀਆਂ ਦੀ ਹੋਈ ਮੀਟਿੰਗ ਨੂੰ ਸੰਬੋਧਨ ਕਰ ਰਹੇ ਸਨ।

ਉਨ੍ਹਾਂ ਕਿਹਾ ਕਿ 2017 ਦੀਆਂ ਵਿਧਾਨ ਸਭਾ ਚੋਣਾਂ ਮੌਕੇ ਕਾਂਗਰਸ ਵਲੋਂ ਕੀਤੇ ਵਾਅਦੇ ਪੂਰਾ ਨਾ ਹੋਣ ‘ਤੇ ਕੈਪਟਨ ਅਮਰਿੰਦਰ ਸਿੰਘ ਦੇ ਸਿਰ ਦੋਸ਼ ਮੜ ਕੇ ਪਾਕ ਸਾਫ਼ ਹੋਣ ਦੀ ਕੋਸ਼ਿਸ਼ ਸਫ਼ਲ ਹੁੰਦੀ ਨਾ ਦੇਖ ਕੇ ਹੁਣ ਚਰਨਜੀਤ ਸਿੰਘ ਚੰਨੀ ਪੂਰੇ ਨਾ ਹੋ ਸਕਣ ਵਾਲੇ ਐਲਾਨ ਕਰਕੇ ਜਨਤਾ ਨੂੰ ਭਰਮਾਉਣ ਦੀ ਕੋਸ਼ਿਸ਼ ਕਰ ਰਹੇ ਹਨ ਪਰ ਲੋਕ ਜਾਗਰੂਕ ਹਨ ਅਤੇ ਕਾਂਗਰਸ ਵਲੋਂ ਕੀਤੀ ਵਾਅਦਾ ਖ਼ਿਲਾਫ਼ੀ ਕਾਰਨ ਗੁੱਸੇ ਵਿਚ ਹਨ, ਜਿਸ ਨੂੰ ਕਾਂਗਰਸ ਖ਼ਿਲਾਫ਼ ਵੋਟ ਪਾ ਕੇ ਜ਼ਾਹਿਰ ਕਰਨ ਨੂੰ ਕਾਹਲੇ ਹਨ।

ਉਨ੍ਹਾਂ ਕਿਹਾ ਕਿ ਪੰਜਾਬ ਵਿਰੋਧੀ ਆਮ ਆਦਮੀ ਪਾਰਟੀ ਸੁਪਰੀਮੋ ਅਰਵਿੰਦ ਕੇਜਰੀਵਾਲ ਵੀ ਪੰਜਾਬੀਆਂ ਨਾਲ ਜੋ ਵਾਅਦੇ ਕਰ ਰਹੇ ਹਨ, ਉਹ ਦਿੱਲੀ ‘ਚ ਪੂਰੇ ਨਹੀਂ ਕਰ ਸਕੇ। ਉਨ੍ਹਾਂ ਕਿਹਾ ਕਿ ਕੇਜਰੀਵਾਲ ਪੰਜਾਬ ਦੇ ਥਰਮਲ ਪਲਾਂਟ ਬੰਦ ਕਰਾਉਣ ਦੀ ਕੋਸ਼ਿਸ਼ ਕਰ ਰਹੇ ਹਨ ਅਤੇ ਨਾਲ ਹੀ 24 ਘੰਟੇ ਬਿਜਲੀ ਦੇਣ ਦੇ ਆਪਾ ਵਿਰੋਧੀ ਬਿਆਨ ਦੇ ਰਹੇ ਹਨ।

Facebook Comments

Trending