ਮਲੌਦ / ਲੁਧਿਆਣਾ : ਰੱਬੋਂ ਉੱਚੀ ਵਿਖੇ ਹੋਏ ਸਮਾਗਮ ਦੌਰਾਨ ਮੁੱਖ ਮੰਤਰੀ ਪੰਜਾਬ ਚਰਨਜੀਤ ਸਿੰਘ ਚੰਨੀ ਵੱਲੋਂ ਇਲਾਕੇ ਦੀ ਧਾਰਮਿਕ ਤੇ ਸਮਾਜਿਕ ਸ਼ਖਸੀਅਤ ਸੰਤ ਅਵਤਾਰ ਸਿੰਘ ਬਾਬਰਪੁਰ ਵਾਲਿਆਂ ਨੂੰ ਉਨ੍ਹਾਂ ਦੇ ਸਮਾਜ ਪ੍ਰਤੀ ਕਲਿਆਣਕਾਰੀ ਕਾਰਜਾਂ ਨੂੰ ਵੇਖਦੇ ਹੋਏ ਪ੍ਰਸ਼ੰਸਾ ਪੱਤਰ ਸੌਂਪਿਆ ਗਿਆ, ਜਿਸ ਨੂੰ ਸੰਤ ਅਵਤਾਰ ਸਿੰਘ ਦੇ ਸਪੁੱਤਰ ਰੁਪਿੰਦਰ ਸਿੰਘ ਵੱਲੋਂ ਪ੍ਰਾਪਤ ਕੀਤਾ ਗਿਆ।
ਵਿਧਾਇਕ ਲਖਵੀਰ ਸਿੰਘ ਲੱਖਾ ਨੇ ਸੰਤ ਬਾਬਰਪੁਰ ਵਾਲਿਆਂ ਵੱਲੋਂ ਕੋਰੋਨਾ ਕਾਲ ਦੌਰਾਨ ਹਸਪਤਾਲ ਤੇ ਥਾਣਾ ਮਲੌਦ ਵਿਖੇ ਸੈਨੇਟਾਈਜ਼ਰ, ਕਿੱਟਾਂ ਤੇ ਹੋਰ ਸਾਮਾਨ ਦੇਣ ਤੇ ਲੋੜਵੰਦਾਂ ਨੂੰ ਮੁਫ਼ਤ ਰਾਸ਼ਣ ਦੇਣ ਸਮੇਤ ਇਲਾਕੇ ‘ਚ ਕੀਤੇ ਜਾਂਦੇ ਸਮਾਜ ਸੇਵੀ ਕਾਰਜ ਜਿਵੇਂ ਕਮਿਊਨਿਟੀ ਹਾਲ ਦੀ ਉਸਾਰੀ, ਬੱਸ ਸਟੈਂਡ ਦੀ ਉਸਾਰੀ, ਥਾਣਾ ਮਲੌਦ ਦੀ ਇਮਾਰਤ ‘ਚ ਵਿੱਤੀ ਯੋਗਦਾਨ, ਸਕੂਲ ‘ਚ 10 ਕਮਰਿਆਂ ਦੀ ਬਿਲਡਿੰਗ, ਵੱਖ ਵੱਖ ਪਿੰਡਾਂ ਵਿੱਚ ਖੇਡ ਟੂਰਨਾਮੈਂਟ ਤੇ ਗੁਰੂ ਘਰਾਂ ਦੀ ਬਿਲਡਿੰਗਾਂ ਲਈ ਵਿੱਤੀ ਸਹਾਇਤਾ ਆਦਿ ਕੰਮਾਂ ਦਾ ਵਰਣਨ ਕਰਦਿਆਂ ਧੰਨਵਾਦ ਕੀਤਾ।