ਚੰਡੀਗੜ੍ਹ: ਸ਼ਹਿਰ ਵਿੱਚ ਸਰਗਰਮ ਵੈਸਟਰਨ ਡਿਸਟਰਬੈਂਸ ਦਾ ਵੱਡਾ ਅਸਰ ਦੇਖਣ ਨੂੰ ਮਿਲ ਰਿਹਾ ਹੈ। ਰੁਕ-ਰੁਕ ਕੇ ਪੈ ਰਹੇ ਮੀਂਹ ਨੇ ਇੱਕ ਵਾਰ ਫਿਰ ਮੌਸਮ ਦੀ ਠੰਢਕ ਵਧਾ ਦਿੱਤੀ ਹੈ। ਮੌਸਮ ਵਿਭਾਗ ਦੇ ਡਾਇਰੈਕਟਰ ਸੁਰਿੰਦਰ ਪਾਲ ਦਾ ਕਹਿਣਾ ਹੈ ਕਿ ਵੈਸਟਰਨ ਡਿਸਟਰਬੈਂਸ ਬਹੁਤ ਤੇਜ਼ ਸੀ, ਜਿਸ ਕਾਰਨ ਸ਼ਹਿਰ ਵਿੱਚ ਮੀਂਹ ਪਿਆ। ਸ਼ਨੀਵਾਰ ਤੋਂ ਮੌਸਮ ਥੋੜ੍ਹਾ ਸਾਫ ਹੋ ਜਾਵੇਗਾ। ਮੀਂਹ ਪੈਣ ਦੀ ਸੰਭਾਵਨਾ ਹੈ, ਪਰ ਘੱਟ ਹੈ। ਵੈਸਟਰਨ ਡਿਸਟਰਬੈਂਸ 3 ਮਾਰਚ ਨੂੰ ਫਿਰ ਤੋਂ ਸਰਗਰਮ ਹੋਵੇਗਾ, ਜੋ ਕਿ ਹੁਣ ਤੱਕ ਕਾਫੀ ਮਜ਼ਬੂਤ ਨਜ਼ਰ ਆ ਰਿਹਾ ਹੈ, ਅਜਿਹਾ ਬਦਲਾਅ 2 ਦੀ ਰਾਤ ਤੋਂ ਦੇਖਣ ਨੂੰ ਮਿਲੇਗਾ। ਇਹ ਪਹਾੜਾਂ ‘ਤੇ ਬਰਫ਼ ਡਿੱਗਣ ਦਾ ਵੀ ਪ੍ਰਭਾਵ ਹੈ। ਰਾਤ ਦੇ ਤਾਪਮਾਨ ਵਿੱਚ ਵਾਧਾ ਦੇਖਿਆ ਜਾਵੇਗਾ। ਦਿਨ ਦਾ ਤਾਪਮਾਨ ਆਮ ਵਾਂਗ ਰਹੇਗਾ।
ਤਿੰਨ ਦਿਨਾਂ ਤੱਕ ਤਾਪਮਾਨ ਇਸ ਤਰ੍ਹਾਂ ਹੀ ਰਹੇਗਾ
ਸ਼ਨੀਵਾਰ ਨੂੰ ਮੀਂਹ ਕਾਰਨ ਵੱਧ ਤੋਂ ਵੱਧ ਤਾਪਮਾਨ 22 ਡਿਗਰੀ, ਘੱਟੋ-ਘੱਟ ਤਾਪਮਾਨ 15 ਡਿਗਰੀ ਹੋ ਸਕਦਾ ਹੈ।
ਐਤਵਾਰ ਨੂੰ ਆਸਮਾਨ ‘ਚ ਅੰਸ਼ਿਕ ਬੱਦਲਵਾਈ ਰਹਿਣ ਦੀ ਸੰਭਾਵਨਾ ਹੈ, ਵੱਧ ਤੋਂ ਵੱਧ ਤਾਪਮਾਨ 22 ਡਿਗਰੀ ਅਤੇ ਘੱਟੋ-ਘੱਟ ਤਾਪਮਾਨ 16 ਡਿਗਰੀ ਹੋ ਸਕਦਾ ਹੈ।
ਸੋਮਵਾਰ ਨੂੰ ਮੀਂਹ ਦੀ ਸੰਭਾਵਨਾ, ਵੱਧ ਤੋਂ ਵੱਧ ਤਾਪਮਾਨ 24 ਡਿਗਰੀ, ਘੱਟੋ-ਘੱਟ ਤਾਪਮਾਨ 15 ਡਿਗਰੀ ਹੋ ਸਕਦਾ ਹੈ।