Connect with us

ਪੰਜਾਬੀ

ਕਣਕ ਦੇ ਸੁੰਗੜੇ ਦਾਣੇ ਦੀ ਜਾਂਚ ਕਰਨ ਆਈ ਕੇਂਦਰ ਦੀ ਟੀਮ ਖੰਨਾ ਪੁੱੱਜੀ

Published

on

Central team arrives in Khanna

ਖੰਨਾ (ਲੁਧਿਆਣਾ) : ਕੇਂਦਰ ਸਰਕਾਰ ਵਲੋਂ ਕਣਕ ਦੇ ਸੁਗੜੇ ਦਾਣੇ ਦੀ ਜਾਂਚ ਲਈ ਭੇਜੀਆਂ ਕੇਂਦਰੀ ਟੀਮਾਂ ‘ਚੋਂ ਇੱਕ ਟੀਮ ਏਸ਼ੀਆ ਦੀ ਸਭ ਤੋਂ ਵੱਡੀ ਦਾਣਾ ਮੰਡੀ ਖੰਨਾ ਵਿਖੇ ਪੁੱਜੀ। ਇਸ ਟੀਮ ਨੇ ਫ਼ਸਲ ਦੇ ਸੈਂਪਲ ਲਏ। ਦੂਜੇ ਪਾਸੇ ਕਿਸਾਨ ਤੇ ਆੜ੍ਹਤੀ ਕੇਂਦਰੀ ਟੀਮ ਦੇ ਦੌਰੇ ਤੋਂ ਨਾਰਾਜ਼ ਦਿਖਾਈ ਦਿੱਤੇ। ਉਨ੍ਹਾਂ ਕਿਹਾ ਕਿ ਕਿਸਾਨ ਮੰਡੀਆਂ ‘ਚ ਰੁਲ ਰਿਹਾ ਹੈ ਤੇ ਕੇਂਦਰ ਸਰਕਾਰ ਹਾਲੇ ਤੱਕ ਫ਼ੈਸਲਾ ਨਹੀਂ ਲੈ ਸਕੀ।

ਖੰਨਾ ਅਨਾਜ ਮੰਡੀ ‘ਚ ਦੌਰਾ ਕਰਨ ਪੁੱਜੇ ਕੇਂਦਰੀ ਟੀਮ ਦੇ ਮੈਂਬਰਾਂ ਨੇ ਵੱਖ-ਵੱਖ ਢੇਰੀਆਂ ਤੋਂ ਸੈਂਪਲ ਲਏ ਤਾਂ ਜੋ ਪਤਾ ਲਗਾਇਆ ਜਾ ਸਕੇ ਕਿ ਪੰਜਾਬ ਅੰਦਰ ਕਣਕ ਦੀ ਫ਼ਸਲ ਦਾ ਕਿੰਨਾ ਫੀਸਦੀ ਦਾਣਾ ਮਾਜੂ (ਸੁੰਗੜਿਆ) ਹੋਇਆ ਹੈ। ਹੁਣ ਦੇ ਮਾਪਦੰਡ ਅਨੁਸਾਰ 6 ਫ਼ੀਸਦੀ ਮਾਜੂ ਦਾਣੇ ਉੱਪਰ ਖ਼ਰੀਦ ਕੀਤੀ ਜਾ ਸਕਦੀ ਹੈ। ਪਰ ਨਵੀਂ ਫ਼ਸਲ ‘ਚ 20 ਤੋਂ 25 ਫ਼ੀਸਦੀ ਤੱਕ ਤੇ ਕਿਤੇ ਕਿਤੇ 50 ਫ਼ੀਸਦੀ ਤੱਕ ਮਾਜੂ ਦਾਣਾ ਆ ਰਿਹਾ ਹੈ। ਜਿਸ ਕਰਕੇ ਸਰਕਾਰੀ ਏਜੰਸੀਆਂ ਖ਼ਰੀਦ ਕਰਨ ਤੋਂ ਕਤਰਾ ਰਹੀਆਂ ਹਨ।

ਫ਼ਸਲ ਦੇ ਸੈਂਪਲ ਲੈਣ ਆਈ ਕੇਂਦਰੀ ਟੀਮ ਦੇ ਅਧਿਕਾਰੀ ਕੈਮਰੇ ਸਾਹਮਣੇ ਆਉਣ ਤੋਂ ਬਚਦੇ ਰਹੇ ਤੇ ਕਿਹਾ ਕਿ ਉਹ ਮੀਡੀਆ ਨਾਲ ਗੱਲ ਕਰਨ ਲਈ ਅਧਿਕਾਰਤ ਨਹੀਂ ਹਨ। ਜਦਕਿ, ਡੀ.ਐਫ.ਐੱਸ.ਸੀ ਸ਼ਿਫਾਲੀ ਚੋਪੜਾ ਨੇ ਕਿਹਾ ਕਿ ਕੇਂਦਰ ਦੀ ਟੀਮ ਬੁੱਧਵਾਰ ਨੂੰ ਪੰਜਾਬ ਆਈ ਸੀ ਤੇ ਲੁਧਿਆਣਾ ਮੰਡੀ ਦਾ ਦੌਰਾ ਕੀਤਾ ਗਿਆ। ਵੀਰਵਾਰ ਨੂੰ ਸਾਹਨੇਵਾਲ, ਸਮਰਾਲਾ, ਖੰਨਾ, ਪਾਇਲ ਮੰਡੀਆਂ ਦਾ ਦੌਰਾ ਕੀਤਾ ਹੈ। ਟੀਮ ਆਪਣੇ ਤਰੀਕੇ ਨਾਲ ਸੈਂਪਲ ਲੈ ਰਹੀ ਹੈ।

Facebook Comments

Trending