ਆਰੀਆ ਕਾਲਜ ਲੁਧਿਆਣਾ ਵਿਖੇ ‘ਸਵੱਛਤਾ ਦਿਵਸ’ ਅਤੇ ‘ਗਾਂਧੀ ਜੈਅੰਤੀ ਸਮਾਰੋਹ’ ਮਨਾਇਆ ਗਿਆ। ‘ਗਾਂਧੀਅਨ ਸਟੱਡੀਜ਼ ਸੈਂਟਰ’ ਵੱਲੋਂ ਗਾਂਧੀ ਜਯੰਤੀ ਦੇ ਮੌਕੇ ‘ਤੇ ਫੁੱਲਾਂ ਨਾਲ ਸ਼ਰਧਾਜਲੀ ਭੇਟ ਕਰਦੇ ਹੋਏ ‘ਤਸਵੀਰਾਂ ਵਿੱਚ ਗਾਂਧੀ ਜ਼ਿੰਦਾ ਹੈ’ ਸਿਰਲੇਖ ਵਾਲੀ ਇੱਕ ਪੀਪੀਟੀ ਦਿਖਾਈ ਗਈ। ‘ਸਵੱਛਤਾ ਦਿਵਸ’ ਤਹਿਤ ਲੇਖ ਮੁਕਾਬਲੇ, ਕਵਿਤਾ ਗੀਤ ਮੁਕਾਬਲੇ, ਪੋਸਟਰ ਮੁਕਾਬਲੇ ਕਰਵਾਏ ਗਏ ਅਤੇ ਵਿਦਿਆਰਥਣਾਂ ਵੱਲੋਂ ਨੁੱਕੜ ਨਾਟਕ ਰਾਹੀਂ ਸਭ ਨੂੰ ਸਵੱਛਤਾ ਪ੍ਰਤੀ ਜਾਗਰੂਕ ਕੀਤਾ ਗਿਆ।
ਟੀਚਿੰਗ, ਨਾਨ ਟੀਚਿੰਗ ਅਤੇ ਵਿਦਿਆਰਥਣਾਂ ਨੇ ਪੂਰੇ ਕਾਲਜ ਕੈਂਪਸ ਦੀ ਸਫਾਈ ਕੀਤੀ। ਏ.ਸੀ.ਐਮ.ਸੀ ਦੇ ਸਕੱਤਰ ਡਾ. ਐਸ.ਐੱਮ. ਸ਼ਰਮਾ ਨੇ ਇਸ ਦਿਵਸ ਨੂੰ ਮਨਾਉਣ ਲਈ ਸਾਰਿਆਂ ਦੇ ਸਾਂਝੇ ਯਤਨਾਂ ਦੀ ਸ਼ਲਾਘਾ ਕੀਤੀ। ਪਿ੍ੰਸੀਪਲ ਡਾ. ਸੁਕਸ਼ਮ ਆਹਲੂਵਾਲੀਆ ਨੇ ਕਿਹਾ ਕਿ ਗਾਂਧੀ ਜੀ ਦੇ ਆਦਰਸ਼ਾਂ ਨੂੰ ਅਮਲੀ ਰੂਪ ਵਿਚ ਪੇਸ਼ ਕਰਨਾ ਸ਼ਲਾਘਾਯੋਗ ਹੈ |