ਲੁਧਿਆਣਾ : ਇੰਡੀਅਨ ਪਬਲਿਕ ਸੀਨੀਅਰ ਸੈਕੰਡਰੀ ਸਕੂਲ ਲੁਹਾਰਾ ਵਿਖੇ ਕਿ੍ਸਮਿਸ ਦਾ ਤਿਉਹਾਰ ਬਹੁਤ ਉਤਸ਼ਾਹ ਨਾਲ ਮਨਾਇਆ ਗਿਆ। ਇਸ ਮੌਕੇ ਕਿੰਡਰਗਾਰਟਨ ਦੇ ਬੱਚਿਆਂ ਨੂੰ ਈਸਾ ਮਸੀਹ ਦਾ ਆਸ਼ੀਰਵਾਦ ਲੈਣ ਲਈ ਚਰਚ ਭੇਜਿਆ ਗਿਆ। ਚਰਚ ਵਿਚ ਉਨ੍ਹਾਂ ਨੇ ਸਾਂਤਾ ਕਲਾਜ਼ ਨੂੰ ਦੇਖਿਆ ਜਿਸ ਨੇ ਛੋਟੇ ਬੱਚਿਆਂ ਨੂੰ ਖੁਸ਼ ਕੀਤਾ।
ਚਰਚ ਦੇ ਪ੍ਰਚਾਰਕ ਨੇ ਸੈਂਟਾ ਕਲਾਜ਼ ਦੀ ਹੋਂਦ ਦਾ ਪਿਛੋਕੜ ਸਾਂਝਾ ਕੀਤਾ। ਵਿਦਿਆਰਥੀਆਂ ਨੇ ਜਿੰਗਲ ਬੈੱਲ ਗਾਏ ਜਦਕਿ ਸੈਂਟਾ ਕਲਾਜ਼ ਨੇ ਬੱਚਿਆਂ ਨੂੰ ਮਠਿਆਈਆਂ ਵੰਡੀਆਂ। ਡਾਇਰੈਕਟਰ ਸੁਰਿੰਦਰਪਾਲ ਗਰਗ ਨੇ ਬੱਚਿਆਂ ਨੂੰ ਖੁਸ਼ ਰਹਿਣ ਅਤੇ ਕਿ੍ਸਮਸ ਦੇ ਦਿਨ ਪਰਿਵਾਰ ਅਤੇ ਦੋਸਤਾਂ ਨਾਲ ਮਨਾਉਣ ਦਾ ਸੰਦੇਸ਼ ਦਿੱਤਾ।
ਉਨ੍ਹਾਂ ਕਿਹਾ ਕਿ ਸ਼ਾਂਤੀ ਅਤੇ ਸਦਭਾਵਨਾ ਦੀ ਕਦਰ ਕਰਨਾ, ਦਇਆ ਵਿੱਚ ਭਰਪੂਰ ਹੋਣਾ, ਕਿ੍ਸਮਸ ਦੀ ਅਸਲ ਭਾਵਨਾ ਹੈ। ਇਸ ਮੋਕੇ ਪੂਰੇ ਕੈਂਪਸ ਨੂੰ ਕਿ੍ਸਮਸ ਦੀ ਸਜਾਵਟ ਨਾਲ ਸਜਾਇਆ ਗਿਆ। ਕਿ੍ਸਮਸ ਟ੍ਰੀ, ਸਾਂਤਾ ਕਲਾਜ਼ ਅਤੇ ਲਾਲ ਰੰਗ ਦੇ ਕੱਪੜੇ ਪਹਿਨੇ ਲੋਕਾਂ ਨੇ ਕਿ੍ਸਮਸ ਦੀ ਖੁਸ਼ੀ ਵਿੱਚ ਵਾਧਾ ਕੀਤਾ।