ਲੁਧਿਆਣਾ : ਵਪਾਰ ਦੇ ਮਾਮਲੇ ਵਿਚ 1 ਕਰੋੜ 18 ਲੱਖ ਦੀ ਠੱਗੀ ਕਰਨ ਦੇ ਦੋਸ਼ ਤਹਿਤ ਪੁਲਿਸ ਨੇ ਵਪਾਰੀ ਖਿਲਾਫ਼ ਕੇਸ ਦਰਜ ਕੀਤਾ ਹੈ। ਪੁਲਿਸ ਵਲੋਂ ਇਹ ਕਾਰਵਾਈ ਭਾਮੀਆਂ ਕਲਾਂ ਦੇ ਰਹਿਣ ਵਾਲੇ ਦਵਿੰਦਰਪਾਲ ਸਿੰਘ ਦੀ ਸ਼ਿਕਾਇਤ ‘ਤੇ ਅਮਲ ਵਿਚ ਲਿਆਂਦੀ ਅਤੇ ਇਸ ਸਬੰਧੀ ਨਿਊ ਪੰਜਾਬ ਮਾਤਾ ਨਗਰ ਦੇ ਰਹਿਣ ਵਾਲੇ ਪਵਨਦੀਪ ਸਿੰਘ ਪੁੱਤਰ ਕੰਵਲਜੀਤ ਸਿੰਘ ਖਿਲਾਫ਼ ਵੱਖ-ਵੱਖ ਧਰਾਵਾਂ ਤਹਿਤ ਕੇਸ ਦਰਜ ਕੀਤਾ ਹੈ।
ਸ਼ਿਕਾਇਤਕਰਤਾ ਨੇ ਦੱਸਿਆ ਕਿ ਉਕਤ ਕਥਿਤ ਦੋਸ਼ੀ ਨੂੰ ਸ਼ਿਕਾਇਤਕਰਤਾ ਨੇ ਵੱਖ ਵੱਖ ਫਰਮਾਂ ਤੋਂ ਤਿੰਨ ਸਾਲ ਪਹਿਲਾਂ 1 ਕਰੋੜ 18 ਲੱਖ ਰੁਪਏ ਦਾ ਕੱਪੜਾ ਦਿਵਾਇਆ ਸੀ ਜੋ ਹੁਣ ਕਥਿਤ ਦੋਸ਼ੀ ਫਰਮਾਂ ਦੇ ਬਣਦੇ ਪੈਸੇ ਨਹੀਂ ਦੇ ਰਿਹਾ ਅਤੇ ਜਦੋਂ ਉਸ ਨੇ ਪੈਸੇ ਦੀ ਮੰਗ ਕੀਤੀ ਹੈ ਅਤੇ ਦੋਸ਼ੀ ਵਲੋਂ ਉਸ ਨੂੰ ਧਮਕੀਆਂ ਦਿੱਤੀਆਂ ਗਈਆਂ, ਜਿਸ ‘ਤੇ ਦਵਿੰਦਰਪਾਲ ਵਲੋਂ ਇਹ ਸਾਰਾ ਮਾਮਲਾ ਪੁਲਿਸ ਦੇ ਧਿਆਨ ਵਿਚ ਲਿਆਂਦਾ ਗਿਆ ਤਾਂ ਪੁਲਿਸ ਵਲੋਂ ਕਾਰਵਾਈ ਕਰਦਿਆਂ ਉਕਤ ਕਥਿਤ ਦੋਸ਼ੀ ਖ਼ਿਲਾਫ਼ ਕੇਸ ਦਰਜ ਕਰ ਲਿਆ।