Connect with us

ਅਪਰਾਧ

ਔਰਤ ਦੀ ਕੁੱਟਮਾਰ ਕਰਨ ਦੇ ਦੋਸ਼ ਤਹਿਤ ਪੁੱਤ ਦੇ ਸਹੁਰੇ ਪਰਿਵਾਰ ਦੇ ਮੈਂਬਰਾਂ ਖ਼ਿਲਾਫ਼ ਕੇਸ ਦਰਜ

Published

on

Case registered against son's in-laws for assaulting woman

ਲੁਧਿਆਣਾ : ਔਰਤ ਦੀ ਕੁੱਟਮਾਰ ਕਰਨ ਦੇ ਦੋਸ਼ ਤਹਿਤ ਪੁਲਿਸ ਨੇ ਪੁੱਤਰ ਦੇ ਸਹੁਰੇ ਪਰਿਵਾਰ ਦੇ ਮੈਂਬਰਾਂ ਖ਼ਿਲਾਫ਼ ਵੱਖ-ਵੱਖ ਧਰਾਵਾਂ ਤਹਿਤ ਕੇਸ ਦਰਜ ਕੀਤਾ ਹੈ। ਜਾਣਕਾਰੀ ਅਨੁਸਾਰ ਪੁਲਿਸ ਵਲੋਂ ਇਹ ਕਾਰਵਾਈ ਮੰਜੂ ਵਰਮਾ ਵਾਸੀ ਭਾਮੀਆਂ ਰੋਡ ਦੀ ਸ਼ਿਕਾਇਤ ‘ਤੇ ਅਮਲ ‘ਚ ਲਿਆਂਦੀ ਤੇ ਇਸ ਮਾਮਲੇ ‘ਚ ਪੁਲਿਸ ਵਲੋਂ ਗੁਲਸ਼ਨ ਕੁਮਾਰ, ਦੀਪਕ, ਜਯੋਤੀ ਰਮਨ ਵਾਸੀ ਜਲੰਧਰ ਖ਼ਿਲਾਫ਼ ਕੇਸ ਦਰਜ ਕੀਤਾ ਹੈ।

ਪੁਲਿਸ ਕੋਲ ਲਿਖਵਾਈ ਮੁੱਢਲੀ ਰਿਪੋਰਟ ‘ਚ ਸ਼ਿਕਾਇਤਕਰਤਾ ਨੇ ਦੱਸਿਆ ਕਿ ਉਸ ਦੇ ਲੜਕੇ ਰਾਘਵ ਦਾ ਵਿਆਹ ਕਾਜਲ ਨਾਲ ਹੋਇਆ ਸੀ। ਉਕਤ ਕਥਿਤ ਦੋਸ਼ੀ ਕਾਜਲ ਦੇ ਪਰਿਵਾਰਕ ਮੈਂਬਰ ਹਨ। ਉਸ ਦੱਸਿਆ ਕਿ ਬੀਤੇ ਦਿਨੀਂ ਦੋਸ਼ੀਆਂ ਨੇ ਉਸ ਦੇ ਘਰ ‘ਤੇ ਧਾਵਾ ਬੋਲ ਦਿੱਤਾ ਅਤੇ ਉਸ ਦੀ ਤੇ ਉਸ ਦੇ ਛੋਟੇ ਲੜਕੇ ਰਜਤ ਦੀ ਕੁੱਟਮਾਰ ਕੀਤੀ। ਰੌਲਾ ਪਾਉਣ ‘ਤੇ ਆਸ-ਪਾਸ ਦੇ ਲੋਕ ਇਕੱਠੇ ਹੋ ਗਏ ਤੇ ਦੋਸ਼ੀ ਫਰਾਰ ਹੋ ਗਏ।

Facebook Comments

Trending