Connect with us

ਅਪਰਾਧ

ਲੱਖਾਂ ਦੀ ਠੱਗੀ ਕਰਨ ਵਾਲੇ 2 ਵਪਾਰੀਆਂ ਖ਼ਿਲਾਫ਼ ਕੇਸ ਦਰਜ

Published

on

Case registered against 2 traders for defrauding millions

ਲੁਧਿਆਣਾ : ਵਪਾਰ ਦੇ ਮਾਮਲੇ ‘ਚ ਲੱਖਾਂ ਰੁਪਏ ਦੀ ਠੱਗੀ ਕਰਨ ਦੇ ਦੋਸ਼ ਤਹਿਤ ਪੁਲਿਸ ਨੇ ਦੋ ਵਪਾਰੀਆਂ ਖ਼ਿਲਾਫ਼ ਕੇਸ ਦਰਜ ਕੀਤਾ ਹੈ। ਪੁਲਿਸ ਵਲੋਂ ਇਹ ਕਾਰਵਾਈ ਪਵਨ ਕਾਲੜਾ ਡਾਇਰੈਕਟਰ ਪਲਕ ਟੈਕਸਟਾਈਲ ਮਿੱਲ ਦੀ ਸ਼ਿਕਾਇਤ ‘ਤੇ ਅਮਲ ਵਿਚ ਲਿਆਂਦੀ ਤੇ ਇਸ ਮਾਮਲੇ ‘ਚ ਪੁਲਿਸ ਨੇ ਫਾਰੂਕ ਅਹਿਮਦ ਤੇ ਰਫੀਕ ਅਹਿਮਦ ਖ਼ਿਲਾਫ਼ ਵੱਖ-ਵੱਖ ਸੰਗੀਨ ਧਾਰਾਵਾਂ ਤਹਿਤ ਕੇਸ ਦਰਜ ਕੀਤਾ ਹੈ।

ਪੁਲਿਸ ਪਾਸ ਲਿਖਵਾਈ ਮੁੱਢਲੀ ਰਿਪੋਰਟ ਵਿਚ ਸ਼ਿਕਾਇਤਕਰਤਾ ਨੇ ਦੱਸਿਆ ਕਿ ਉਸਦਾ ਸ਼ਾਲਾਂ ਦਾ ਕਾਰੋਬਾਰ ਹੈ ਅਤੇ ਕਥਿਤ ਦੋਸ਼ੀਆਂ ਨੇ 23 ਲੱਖ ਰੁਪਏ ਦੇ ਕਰੀਬ ਸਾਮਾਨ ਉਸ ਪਾਸੋਂ ਖਰੀਦ ਕੀਤਾ ਸੀ ਤੇ ਇਸ ਲਈ ਉਸ ਨੂੰ ਪੰਜ ਚੈੱਕ ਦਿੱਤੇ ਸਨ, ਜੋ ਕਿ ਪਾਸ ਨਹੀਂ ਹੋਏ, ਜਿਸ ‘ਤੇ ਸ਼ਿਕਾਇਤਕਰਤਾ ਵਲੋਂ ਇਹ ਸਾਰਾ ਮਾਮਲਾ ਪੁਲਿਸ ਦੇ ਧਿਆਨ ਵਿਚ ਲਿਆਂਦਾ ਤਾਂ ਪੁਲਿਸ ਵਲੋਂ ਕਾਰਵਾਈ ਕਰਦਿਆਂ ਕੇਸ ਦਰਜ ਕਰ ਲਿਆ।

Facebook Comments

Trending