ਲੁਧਿਆਣਾ : ਲੱਖਾਂ ਰੁਪਏ ਮੁੱਲ ਦੇ ਸਾਈਕਲਾਂ ਦੇ ਪੁਰਜ਼ੇ ਖੁਰਦ-ਬੁਰਦ ਕਰਨ ਵਾਲੇ ਡਰਾਈਵਰ ਸਮੇਤ ਪੁਲਿਸ ਨੇ 2 ਵਿਅਕਤੀਆਂ ਖ਼ਿਲਾਫ਼ ਕੇਸ ਦਰਜ ਕੀਤਾ ਹੈ। ਪੁਲਿਸ ਵਲੋਂ ਇਹ ਕਾਰਵਾਈ ਜਨਤਾ ਲਾਰੀ ਟਰਾਂਸਪੋਰਟ ਦੇ ਪ੍ਰਬੰਧਕ ਸੰਜੇ ਕੁਮਾਰ ਵਾਸੀ ਕੁਲੀਏਵਾਲ ਦੀ ਸ਼ਿਕਾਇਤ ‘ਤੇ ਅਮਲ ਵਿਚ ਲਿਆਂਦੀ ਅਤੇ ਇਸ ਸਬੰਧੀ ਪੁਲਿਸ ਨੇ ਸੁਖਵਿੰਦਰ ਵਾਸੀ ਭਿਵਾਨੀ ਅਤੇ ਧਰਮਿੰਦਰ ਵਾਸੀ ਭਿਵਾਨੀ ਖ਼ਿਲਾਫ਼ ਕੇਸ ਦਰਜ ਕੀਤਾ ਹੈ।
ਪੁਲਿਸ ਪਾਸ ਲਿਖਵਾਈ ਮੁੱਢਲੀ ਰਿਪੋਰਟ ਵਿਚ ਸ਼ਿਕਾਇਤਕਰਤਾ ਨੇ ਦੱਸਿਆ ਕਿ ਉਸ ਨੇ ਕੰਟੇਨਰ ਰਾਹੀਂ ਸਾਈਕਲਾਂ ਦੇ ਪੁਰਜ਼ੇ ਤਾਮਿਲਨਾਡੂ ਭੇਜੇ ਸਨ, ਪਰ ਕਥਿਤ ਦੋਸ਼ੀਆਂ ਨੇ ਰਸਤੇ ‘ਚ ਹੀ ਇਸ ਸਾਮਾਨ ਨੂੰ ਖੁਰਦ-ਬੁਰਦ ਕਰ ਦਿੱਤਾ, ਜਿਸ ‘ਤੇ ਸ਼ਿਕਾਇਤਕਰਤਾ ਵਲੋਂ ਇਹ ਸਾਰਾ ਮਾਮਲਾ ਪੁਲਿਸ ਦੇ ਧਿਆਨ ‘ਚ ਲਿਆਂਦਾ ਤਾਂ ਪੁਲਿਸ ਵਲੋਂ ਕਾਰਵਾਈ ਕਰਦਿਆਂ ਇਸ ਮਾਮਲੇ ਵਿਚ ਕੇਸ ਦਰਜ ਕਰ ਲਿਆ।