ਪੰਜਾਬੀ
ਕੈਨੇਡਾ ਅਮਰੀਕਾ ਚ ਵੱਸਦੇ ਪੰਜਾਬੀ ਵਿਰਾਸਤ ਲਈ ਪੰਜਾਬ ਨਾਲੋਂ ਵਧੇਰੇ ਸੁਚੇਤ- ਇੰਦਰਜੀਤ ਸਿੰਘ ਬੱਲ
Published
3 years agoon
ਲੁਧਿਆਣਾ : ਟੋਰੰਟੋ (ਕੈਨੇਡਾ ) ਵੱਸਦੇ ਸਿਰਕੱਢ ਪੰਜਾਬੀ ਸਮਾਜ ਦੇ ਆਗੂ ਸਃ ਇੰਦਰਜੀਤ ਸਿੰਘ ਬੱਲ ਨੇ ਆਪਣੀ ਲੁਧਿਆਣਾ ਫੇਰੀ ਦੌਰਾਨ ਕਿਹਾ ਹੈ ਕਿ ਅਮਰੀਕਾ ਕੈਨੇਡਾ ਚ ਵੱਸਦੇ ਪੰਜਾਬੀ ਆਪਣੀ ਵਿਰਾਸਤ ਅਤੇ ਕਦਰਾਂ ਕੀਮਤਾਂ ਲਈ ਇਧਰਲੇ ਪੰਜਾਬ ਨਾਲੋਂ ਵਧੇਰੇ ਸੁਚੇਤ ਹਨ। ਉਨ੍ਹਾਂ ਇਸ ਦਾ ਕਾਰਨ ਸਪਸ਼ਟ ਕਰਦਿਆਂ ਕਿਹਾ ਕਿ ਇਨ੍ਹਾਂ ਵਿਕਸਤ ਮੁਲਕਾਂ ਵਿੱਚ 125 ਸਾਲ ਪਹਿਲਾਂ ਗਈ ਪੰਜਾਬੀਆਂ ਦੀ ਪਹਿਲੀ ਪੀੜ੍ਹੀ ਨੂੰ ਉਥੇ ਵੱਸਣ ਕਰੜੀ ਮਿਹਨਤ ਅਤੇ ਸੰਘਰਸ਼ ਨਾਲ ਉਹ ਉਥੋਂ ਦੇ ਸਨਮਾਨਿਤ ਸ਼ਹਿਰੀ ਬਣ ਗਏ।
ਬੱਲ ਨੇ ਕਿਹਾ ਕਿ ਪਿਛਲੇ 50 ਸਾਲ ਤੇਂ ਕੈਨੇਡਾ ਵੱਸਣ ਦੇ ਆਧਾਰ ਤੇ ਮੈਂ ਕਹਿ ਸਕਦਾ ਹਾਂ ਕਿ ਪੜ੍ਹੀ ਲਿਖੀ ਨੌਜਵਾਨ ਪੀੜ੍ਹੀ ਨੂੰ ਆਪਣੇ ਧਰਮ, ਫ਼ਲਸਫੇ, ਸੰਗੀਤ , ਸਾਹਿੱਤ ਤੇ ਕੋਮਲ ਕਲਾਵਾਂ ਵਿੱਚ ਚੋਖੀ ਦਿਲਚਸਪੀ ਹੈ। ਉਥੇ ਵਿਰਾਸਤੀ ਮੇਲੇ, ਸੰਗੀਤ ਤੇ ਨਾਟਕ ਪੇਸ਼ਕਾਰੀਆਂ ਵਿੱਚ ਪੰਜਾਬੀ ਪਰਿਵਾਰਾਂ ਦੀ ਸ਼ਮੂਲੀਅਤ ਵਧ ਰਹੀ ਹੈ। ਸਾਡੇ ਕੋਲ ਪੂਰੇ ਕੈਨੇਡਾ ਚ ਨਿਰੋਲ ਪੰਜਾਬੀ ਰੇਡੀਉ ਤੇ ਟੀ ਵੀ ਚੈਨਲਜ਼ ਵੀ ਸੌ ਤੋਂ ਵਧੇਰੇ ਹਨ ਜਿੰਨ੍ਹਾਂ ਨੂੰ ਪੂਰੇ ਵਿਸ਼ਵ ਚ ਸੁਣਿਆ ਜਾਂਦਾ ਹੈ।
ਵਿਰਾਸਤ ਅਕਾਡਮੀ ਵੱਲੋਂ ਸਃ ਇੰਦਰਜੀਤ ਸਿੰਘ ਬੱਲ ਅਤੇ ਉਨ੍ਹਾਂ ਦੀ ਜੀਵਨ ਸਾਥਣ ਸੁਰਿੰਦਰ ਕੌਰ ਨੂੰ ਪੁਸਤਕਾਂ ਦਾ ਸੈੱਟ ਦੇ ਕੇ ਸਨਮਾਨਿਤ ਕੀਤਾ ਗਿਆ। ਸੁਆਗਤ ਕਰਦਿਆਂ ਚੇਅਰਮੈਨ ਪ੍ਰੋਃ ਗੁਰਭਜਨ ਸਿੰਘ ਗਿੱਲ ਨੇ ਕਿਹਾ ਕਿ ਸਃ ਬੱਲ ਨੇ ਟੋਰੰਟੋ ਵਿੱਚ ਆਪਣੇ ਸਹਿਯੋਗੀਆਂ ਦੇ ਸੰਗ ਸਾਥ ਅਜਿਹਾ ਮਾਹੌਲ ਉਸਾਰਿਆ ਹੈ ਕਿ ਪੰਜਾਬੀ ਮੂਲ ਦੇ ਨਵੇਂ ਨਵੇਲੇ ਗੱਭਰੂ ਲੜਕੇ ਲੜਕੀਆਂ ਨੂੰ ਕੈਨੇਡੀਅਨ ਪਾਰਲੀਮੈਂਟ, ਸੂਬਾਈ ਅਸੈਂਬਲੀ ਅਤੇ ਗਰੇਟਰ ਟੋਰੰਟੋ ਦੇ ਵੱਖ ਵੱਖ ਹਿੱਸਿਆਂ ਦੇ ਕੌਂਸਲਰ ਬਣਾ ਚੁਕੇ ਹਨ।
You may like
-
ਪੰਜਾਬੀ ਅਕਾਡਮੀ ਵੱਲੋਂ ਹਰੇ ਇਨਕਲਾਬ ਦੇ ਬਾਨੀ ਡਾਃ ਮ ਸ .ਸਵਾਮੀਨਾਥਨ ਨੂੰ ਸ਼ਰਧਾਂਜਲੀ
-
ਰਾਮਗੜ੍ਹੀਆ ਗਰਲਜ਼ ਕਾਲਜ ਵਿਖੇ” ਰਾਹਾਂ ਵਿੱਚ ਅੰਗਿਆਰ ਬੜੇ ਸੀ” ਨਾਟਕ ਦਾ ਸਫ਼ਲ ਮੰਚਨ
-
ਗਲੋਬਲ ਚੇਤਨਾ ਪਸਾਰਨ ਵਾਲੇ ਸਾਹਿਬ ਥਿੰਦ ਤੇ ਸਾਥੀ ਦਾ ਪੰਜਾਬੀ ਲੋਕ ਵਿਰਾਸਤ ਅਕਾਡਮੀ ਵੱਲੋਂ ਸਨਮਾਨ
-
ਵਿਸ਼ਵ ਸਾਹਿੱਤ ਦੇ ਸਿਰਮੌਰ ਨਕਸ਼ ਪੰਜਾਬੀ ਵਿੱਚ ਪੇਸ਼ ਕਰਨਾ ਅਸਲ ਸਾਹਿੱਤ ਸੇਵਾ ਹੈ- ਗੁਰਭਜਨ ਗਿੱਲ
-
ਪੰਜਾਬੀ ਸਾਹਿੱਤ ਤੇ ਸੱਭਿਆਚਾਰ ਸੇਵਾ ਵਿੱਚ ਆਕਾਸ਼ਵਾਣੀ ਜਲੰਧਰ ਦਾ ਯੋਗਦਾਨ ਮਹੱਤਵਪੂਰਨ – ਗੁਰਭਜਨ ਗਿੱਲ
-
ਕਾਵਿ ਸੰਗ੍ਰਹਿ ਸੁਰਖ਼ ਸਮੁੰਦਰ ਦਾ ਚੌਥਾ ਐਡੀਸ਼ਨ ਲੋਕ ਅਰਪਨ