ਖੰਨਾ / ਲੁਧਿਆਣਾ : ਕੈਬਨਿਟ ਮੰਤਰੀ ਗੁਰਕੀਰਤ ਸਿੰਘ ਨੇ ਲੋਕਾਂ ਦੀ ਸਹੂਲਤ ਨੂੰ ਦੇਖਦੇ ਹੋਏ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਅਤੇ ਲੋਕ ਨਿਰਮਾਣ ਮੰਤਰੀ ਵਿਜੇ ਇੰਦਰ ਸਿੰਗਲਾ ਦੀ ਯੋਗ ਅਗਵਾਈ ਹੇਠ ਫੋਕਲ ਪੁਆਇੰਟ ਖੰਨਾ ਵਿਖੇ ਰੇਲਵੇ ਓਵਰਬ੍ਰਿਜ ਦਾ ਉਦਘਾਟਨ ਕੀਤਾ।
ਇਸ ਪ੍ਰੋਜੈਕਟ ਦਾ ਉਦਘਾਟਨ ਲੈਵਲ ਕਰਾਸਿੰਗ ਨੰਬਰ ਸੀ-164 ‘ਤੇ ਕੀਤਾ ਗਿਆ। ਅੰਬਾਲਾ-ਲੁਧਿਆਣਾ ਸੈਕਸ਼ਨ ਦੀ ਅਨੁਮਾਨਿਤ ਲਾਗਤ 36 ਕਰੋੜ 95 ਲੱਖ ਰੁਪਏ ਹੈ। ਇਹ ਆਰਓਬੀ ਉਦਯੋਗਪਤੀਆਂ ਅਤੇ ਫੋਕਲ ਪੁਆਇੰਟਾਂ ਵਿੱਚ ਕੰਮ ਕਰਨ ਵਾਲੇ ਵੱਡੀ ਗਿਣਤੀ ਵਿੱਚ ਲੋਕਾਂ ਲਈ ਵਰਦਾਨ ਸਾਬਤ ਹੋਵੇਗਾ।
ਖੰਨਾ ਦੇ ਲੋਕਾਂ ਲਈ ਰੇਲਵੇ ਫਾਟਕਾਂ ‘ਤੇ ਟ੍ਰੈਫਿਕ ਜਾਮ ਇੱਕ ਵੱਡੀ ਸਮੱਸਿਆ ਗਿਆ ਸੀ। ਪਰ ਇਸ ਆਰਓਬੀ ਦੇ ਪੂਰਾ ਹੋਣ ਨਾਲ ਖੰਨਾ ਵਾਸੀਆਂ ਅਤੇ ਰੇਲਵੇ ਲਾਈਨਾਂ ‘ਤੇ ਦੋ ਦਰਜਨ ਤੋਂ ਵੱਧ ਪਿੰਡਾਂ ਲਈ ਟ੍ਰੈਫਿਕ ਭੀੜ ਘੱਟ ਹੋਵੇਗੀ ਬਲਕਿ ਫੋਕਲ ਪੁਆਇੰਟ ਦੇ ਨਾਲ ਲੱਗਦੀਆਂ ਸੜਕਾਂ ਦੀ ਵਰਤੋਂ ਕਰਨ ਵਾਲਿਆਂ ਲਈ ਵੀ ਵਰਦਾਨ ਸਾਬਤ ਹੋਵੇਗਾ।