Connect with us

ਪੰਜਾਬੀ

ਕੈਬਿਨਟ ਮੰਤਰੀ ਗੁਰਕੀਰਤ ਸਿੰਘ  ਨੇ ਖੰਨਾ ਬਾਰ ਐਸੋਸਿਏਸ਼ਨ ਨੂੰ 10ਲਖ ਦੀ ਗ੍ਰਾਂਟ ਜਾਰੀ ਕੀਤੀ

Published

on

Cabinet Minister Gurkeerat Singh releases Rs 10 lakh grant to Khanna Bar Association

ਖੰਨਾ :   ਖੰਨਾ ਸ਼ਹਿਰ ਦੇ ਲਗਾਤਾਰ ਵਿਕਾਸ ਅਤੇ ਤਰੱਕੀ ਨੂੰ ਦੇਖਦੇ  ਹੋਏ ਅਤੇ ਨਿਆਂ ਪ੍ਰਣਾਲੀ ਨੂੰ ਹੋਰ ਮਜ਼ਬੂਤ ਕਰਨ ਲਈ  ਲਈ ਕੈਬਿਨਟ ਮੰਤਰੀ ਸ.ਗੁਰਕੀਰਤ ਸਿੰਘ ਜੀ ਨੇ ਸ਼ਹਿਰ ਦੇ ਬਾਰ ਐਸੋਸਿਏਸ਼ਨ ਲਈ 10ਲਖ ਦੀ ਗ੍ਰਾਂਟ ਜਾਰੀ ਕਿਤੀ।

ਨਵੇਂ ਸਾਲ ਦੇ ਮੌਕੇ ਤੇ ਗੁਰਕੀਰਤ ਸਿੰਘ ਜੀ ਨੂੰ ਐਸੋਸਿਏਸ਼ਨ ਵੱਲੋਂ ਵਧਾਈ ਦਿੱਤੀ ਗਈ ਅਤੇ ਸਨਮਾਨ ਚਿੰਨ੍ਹ ਦੇ ਕੇ ਸਨਮਾਨਿਤ ਵੀ ਕਿੱਤਾ ਗਿਆ, ਇਸ ਮੌਕੇ ਗੁਰਕੀਰਤ ਸਿੰਘ ਜੀ ਨੇ ਕਿਹਾ ਕਿ 10ਲਖ ਦੀ ਗ੍ਰਾਂਟ ਨਾਲ ਐਸੋਸਿਏਸ਼ਨ ਦੇ ਕੰਮਾਂ ਵਿੱਚ ਵਾਧਾ ਹੋਏਗਾ ਅਤੇ ਹੋਰ ਵਧੀਆ ਢੰਗ ਨਾਲ ਇਹ ਸੰਸਥਾ ਚਲੇਗੀ। ਉਹਨਾਂ ਨੇ ਇਹ ਵੀ ਕਿਹਾ ਕਿ ਵਕੀਲਾਂ ਅਤੇ ਜੱਜਾਂ ਦੇ ਸਿਰ ਤੇ ਹੀ ਸਾਡੀ ਨਿਆਂ ਪ੍ਰਣਾਲੀ ਟਿਕੀ ਹੋਇਆ ਹੈ ਅਤੇ ਮੈਂ ਸਾਰੀ ਜਨਤਾ ਵੱਲੋਂ ਇਹਨਾਂ ਦਾ ਧੰਨਵਾਦ ਕਰਦਾ ਹਾਂ।

ਐਸੋਸਿੲਸ਼ਨ ਦੇ ਮੈਂਬਰਾਂ ਨੇ ਮੰਤਰੀ ਜੀ ਦਾ ਭਰਵਾਂ ਸਵਾਗਤ ਕੀਤਾ ਅਤੇ ਆਉਣ ਵਾਲੀ ਚੋਣਾਂ ਵਿੱਚ ਪੂਰੀ ਤਰਾਂ ਸਾਥ ਦੇਣ ਦਾ ਭਰੋਸਾ ਵੀ ਦਿੱਤਾ ਤਾਂ ਜੋ ਖੰਨਾ ਸ਼ਹਿਰ ਵਿਚ ਹੋ ਰਹੀ ਤਰੱਕੀ  ਲਗਾਤਾਰ ਜਾਰੀ ਰਹੇ ਅਤੇ ਲੋਕ ਖੁਸ਼ਹਾਲ ਜੀਵਨ ਜੀ ਸਕਣ।

ਇਸ ਮੌਕੇ ਉਹਨਾਂ ਨਾਲ ਐਡਵੋਕੇਟ ਮੁਨੀਸ਼ ਖੰਨਾ(ਪ੍ਰਧਾਨ),ਐਡਵੋਕੇਟ ਰਵੀ ਕੁਮਾਰ (ਸੈਕਟਰੀ)ਸੀਨੀਅਰ ਐਡਵੋਕੇਟ ਪਰਮਜੀਤ ਸਿੰਘ,ਐਡਵੋਕੇਟ ਰਾਜੀਵ ਰਾਏ ਮਹਿਤਾ, ਐਡਵੋਕੇਟ ਜੀ ਕੇ ਮਹਿਤਾ, ਐਡਵੋਕੇਟ ਨਵੀਨ ਥੰਮਣ,ਐਡਵੋਕੇਟ ਨਵੀਨ ਸ਼ਰਮਾ,ਐਡਵ ਰਵੀ ਤਾਲਿਬ,ਐਡਵੋਕੇਟ ਸੁਮਿਤ ਲੂਥਰਾ,ਐਡਵੋਕੇਟ ਏ ਕੇ ਵਰਮਾ ਅਤੇ ਮੌਜੂਦ ਸਨ।

Facebook Comments

Trending