Connect with us

ਪੰਜਾਬੀ

ਕਾਰੋਬਾਰ ਪ੍ਰਬੰਧਨ ਦੇ ਵਿਦਿਆਰਥੀਆਂ ਨੂੰ ਖੋਜ ਦੀਆਂ ਵਿਧੀਆਂ ਤੋਂ ਕਰਵਾਇਆ ਜਾਣੂੰ

Published

on

Business management students should be introduced to research methods

ਲੁਧਿਆਣਾ : ਬੀਤੇ ਦਿਨੀਂ ਪੀ.ਏ.ਯੂ. ਦੇ ਬਿਜ਼ਨਸ ਸਟੱਡੀਜ਼ ਸਕੂਲ ਵਿੱਚ ਖੇਤੀ ਕਾਰੋਬਾਰ ਦੀ ਐੱਮ ਬੀ ਏ ਕਰ ਰਹੇ ਵਿਦਿਆਰਥੀਆਂ ਲਈ ਇੱਕ ਵਿਸ਼ੇਸ਼ ਭਾਸ਼ਣ ਕਰਵਾਇਆ ਗਿਆ | ਇਸ ਭਾਸ਼ਣ ਦੇ ਵਕਤਾ ਐੱਲ ਐੱਨ ਥਾਪਰ ਸਕੂਲ ਆਫ਼ ਬਿਜ਼ਨਸ ਸਟੱਡੀਜ਼, ਥਾਪਰ ਇੰਸਟੀਚਿਊਟ ਦੇ ਸਹਿਯੋਗੀ ਪ੍ਰੋਫੈਸਰ ਡਾ. ਅਰੁਨੇਸ਼ ਗਰਗ ਸਨ | ਇਸ ਵਿਸ਼ੇਸ਼ ਭਾਸ਼ਣ ਦਾ ਵਿਸ਼ਾ ਖੋਜ ਵਿਧਾਨ ਸੀ | ਡਾ. ਅਰੁਨੇਸ਼ ਗਰਗ ਨੇ ਖੋਜ ਦੇ ਵੱਖ-ਵੱਖ ਤਰੀਕਿਆਂ ਅਤੇ ਵਿਧੀਆਂ ਬਾਰੇ ਵਿਸਥਾਰ ਨਾਲ ਗੱਲਬਾਤ ਕੀਤੀ |

ਉਹਨਾਂ ਵਿਦਿਆਰਥੀਆਂ ਨੂੰ ਮੁੱਢਲੇ ਪੜਾਅ ਤੋਂ ਲੈ ਕੇ ਖੋਜ ਦੇ ਵੱਖ-ਵੱਖ ਮੁਕਾਮਾਂ, ਸਮੱਸਿਆਵਾਂ ਅਤੇ ਖੋਜ ਵਿੱਚ ਵਰਤੇ ਜਾਣ ਵਾਲੇ ਤਰੀਕਿਆਂ ਤੋਂ ਜਾਣੂੰ ਕਰਵਾਇਆ | ਨਾਲ ਹੀ ਉਹਨਾਂ ਨੇ ਭੂਗੋਲਿਕ ਹੱਦਬੰਦੀਆਂ, ਜਨਸੰਖਿਆ, ਨਮੂਨੇ ਦਾ ਅਕਾਰ ਅਤੇ ਨਮੂਨੇ ਲੈਣ ਦੀ ਤਕਨੀਕ ਆਦਿ ਪੱਖਾਂ ਤੇ ਬਹੁਤ ਵਿਸਥਾਰ ਨਾਲ ਰੌਸ਼ਨੀ ਪਾਈ |ਅੰਤ ਵਿੱਚ ਧੰਨਵਾਦ ਦੇ ਸ਼ਬਦ ਬੋਲਦਿਆਂ ਬਿਜ਼ਨਸ ਸਟੱਡੀਜ਼ ਸਕੂਲ ਦੇ ਨਿਰਦੇਸ਼ਕ ਡਾ. ਰਮਨਦੀਪ ਸਿੰਘ ਨੇ ਇਸ ਵਿਸ਼ੇਸ਼ ਭਾਸ਼ਣ ਦੇ ਮਹੱਤਵ ਸੰਬੰਧੀ ਗੱਲ ਕੀਤੀ |

Facebook Comments

Trending