ਲੁਧਿਆਣਾ : ਲੁਧਿਆਣਾ ਨਗਰ ਨਿਗਮ ਦੇ ਜਨਰਲ ਹਾਊਸ ਦੀ ਪਹਿਲੀ ਮੀਟਿੰਗ ਕਾਫੀ ਹੰਗਾਮੇ ਵਾਲੀ ਰਹੀ। ਇਸ ਦੌਰਾਨ ਮੇਅਰ ਵੱਲੋਂ 1 ਹਜ਼ਾਰ 91 ਕਰੋੜ ਰੁਪਏ ਦਾ ਬਜਟ ਪੇਸ਼ ਕੀਤਾ ਗਿਆ।
ਭਾਵੇਂ ਵਿਰੋਧੀ ਧਿਰ ਦੇ ਕੌਂਸਲਰ ਜ਼ੀਰੋ ਓਵਰ ਦੇਣ ਦੀ ਮੰਗ ਕਰ ਰਹੇ ਸਨ ਪਰ ਮੇਅਰ ਅਤੇ ‘ਆਪ’ ਵਿਧਾਇਕਾਂ ਨੇ ਸਾਫ਼ ਕਿਹਾ ਕਿ ਇਸ ਮੀਟਿੰਗ ਵਿੱਚ ਸਿਰਫ਼ ਬਜਟ ’ਤੇ ਹੀ ਚਰਚਾ ਕੀਤੀ ਜਾਵੇਗੀ। ਹਰ ਪਾਰਟੀ ਦੇ ਇਕ-ਇਕ ਮੈਂਬਰ ਨੂੰ ਬੋਲਣ ਦਾ ਮੌਕਾ ਦਿੱਤਾ ਜਾਵੇਗਾ ਪਰ ਹੰਗਾਮਾ ਵਧਦਾ ਦੇਖ ਕੇ ਮੇਅਰ ਨੇ ਚਰਚਾ ਪੂਰੀ ਹੋਣ ਤੋਂ ਪਹਿਲਾਂ ਹੀ ਬਜਟ ਪਾਸ ਕਰ ਦਿੱਤਾ। ਦੂਜੇ ਪਾਸੇ ਕਾਂਗਰਸੀ ਆਗੂ ਬਿਨਾਂ ਚਰਚਾ ਤੋਂ ਬਜਟ ਪਾਸ ਕਰਨ ਦੇ ਵਿਰੋਧ ਵਿੱਚ ਆ ਗਏ ਹਨ। ਉਨ੍ਹਾਂ ਦਾ ਕਹਿਣਾ ਹੈ ਕਿ ਮੇਅਰ ਵੱਲੋਂ ਬਿਨਾਂ ਚਰਚਾ ਤੋਂ ਬਜਟ ਪਾਸ ਕਰ ਦਿੱਤਾ ਗਿਆ, ਜੋ ਕਿ ਸਰਾਸਰ ਗਲਤ ਹੈ। ਮੇਅਰ ਦਾ ਨਿਗਮ ਤੋਂ ਬਾਹਰ ਜਾਣ ਦਾ ਰਸਤਾ ਕਾਂਗਰਸੀ ਆਗੂਆਂ ਨੇ ਰੋਕ ਦਿੱਤਾ ਹੈ।