Connect with us

ਪੰਜਾਬੀ

ਜਗਰਾਓਂ ਹਲਕੇ ਦੇ ਵਿਕਾਸ ਲਈ ਕਰੋੜਾਂ ਰੁਪਏ ਦੀ ਗਰਾਂਟਾਂ ਦੇ ਗੱਫੇ ਲਿਆਂਦੇ- ਦਾਖਾ

Published

on

Bringing in crores of grants for the development of Jagraon constituency - Dakha

ਜਗਰਾਓਂ / ਲੁਧਿਆਣਾ : ਬੇਟ ਇਲਾਕੇ ਦੇ ਪਿੰਡ ਬਹਾਦਰਕੇ ਵਿਖੇ ਸਰਕਾਰ ਵੱਲੋਂ ਭੇਜੀ 22 ਲੱਖ ਦੀ ਗਰਾਂਟ ਨਾਲ ਪੰਚਾਇਤ ਵੱਲੋਂ ਕਰਵਾਏ ਵਿਕਾਸ ਕਾਰਜਾਂ ਦਾ ਜ਼ਿਲ੍ਹਾ ਯੋਜਨਾ ਬੋਰਡ ਦੇ ਚੇਅਰਮੈਨ ਮਲਕੀਤ ਸਿੰਘ ਦਾਖਾ ਨੇ ਉਦਘਾਟਨ ਕੀਤਾ।

ਇਸ ਮੌਕੇ ਪਿੰਡ ਨੂੰ ਵੱਡੇ ਪੱਧਰ ‘ਤੇ ਗਰਾਂਟ ਦਿਵਾਉਣ ‘ਤੇ ਪੰਚਾਇਤ ਵੱਲੋਂ ਚੇਅਰਮੈਨ ਦਾਖਾ ਸਮੇਤ ਲੀਡਰਸ਼ਿਪ ਨੂੰ ਸਨਮਾਨਿਤ ਕੀਤਾ ਗਿਆ। ਇਸ ਮੌਕੇ ਸਮਾਗਮ ਨੂੰ ਸੰਬੋਧਨ ਕਰਦਿਆਂ ਚੇਅਰਮੈਨ ਦਾਖਾ ਨੇ ਕਿਹਾ ਕਾਂਗਰਸ ਪਾਰਟੀ ਵੱਲੋਂ ਉਨ੍ਹਾਂ ਨੂੰ ਪਿਛਲੇ ਪੌਣੇ ਪੰਜ ਸਾਲਾਂ ਤੋਂ ਜਗਰਾਓਂ ਦੀ ਸੇਵਾ ਦੀ ਜਿੰਮੇਵਾਰੀ ਸੌਂਪੀ ਗਈ, ਜਿਸ ਨੂੰ ਉਹ ਹੁਣ ਤਕ ਨਿਭਾਉਂਦੇ ਆ ਰਹੇ ਹਨ।

ਉਨ੍ਹਾਂ ਕਿਹਾ ਕਿ ਜਗਰਾਓਂ ਹਲਕੇ ਦੇ ਵਿਕਾਸ ਲਈ ਹੁਣ ਤਕ ਕਰੋੜਾਂ ਰੁਪਏ ਦੀ ਗਰਾਂਟਾਂ ਦੇ ਗੱਫੇ ਲਿਆਂਦੇ, ਜਿਸ ਨਾਲ ਕੋਈ ਵੀ ਪਿੰਡ ਅਜਿਹਾ ਨਹੀਂ, ਜਿੱਥੇ ਵਿਕਾਸ ਕਾਰਜ ਨਾ ਹੋਏ ਹੋਣ। ਇਸੇ ਤਰ੍ਹਾਂ ਜਗਰਾਓਂ ਸ਼ਹਿਰ ਦੇ ਵਿਕਾਸ ਲਈ ਕਰੋੜਾਂ ਰੁਪਏ ਖਰਚ ਕੀਤੇ ਗਏ। ਅਜੇ ਵੀ ਹਲਕੇ ‘ਚ ਲੱਖਾਂ ਰੁਪਏ ਦੀ ਗਰਾਂਟ ਹਰ ਪਿੰਡ ‘ਚ ਵੰਡੀ ਗਈ ਹੈ।

Facebook Comments

Trending