Connect with us

ਪੰਜਾਬ ਨਿਊਜ਼

Breaking: ਪੰਜਾਬ ‘ਚ ਤੜਕੇ ਸਾਰ NIA ਦੀ ਛਾਪੇਮਾਰੀ, ਮੱਚਿਆ ਹੜਕੰਪ

Published

on

ਚੰਡੀਗੜ੍ਹ : ਕੇਂਦਰੀ ਏਜੰਸੀ ਨੇ ਪੰਜਾਬ ਵਿੱਚ ਤੜਕੇ ਛਾਪੇਮਾਰੀ ਕੀਤੀ ਹੈ। ਛਾਪੇਮਾਰੀ ਸਵੇਰੇ 6 ਵਜੇ ਦੇ ਕਰੀਬ ਸ਼ੁਰੂ ਹੋਈ, ਜੋ ਅਜੇ ਵੀ ਜਾਰੀ ਹੈ। ਜਾਣਕਾਰੀ ਅਨੁਸਾਰ ਐਨਆਈਏ ਦੀ ਟੀਮ ਨੇ ਅੱਜ ਸਵੇਰੇ ਕਰੀਬ 6 ਵਜੇ ਮੋਗਾ ਦੇ ਬਾਘਾਪੁਰਾਣਾ ਇਲਾਕੇ ਦੇ ਸਮਾਲਸਰ ਕਸਬੇ ਵਿੱਚ ਕਵੀਸ਼ਰ ਮੱਖਣ ਸਿੰਘ ਮੁਸਾਫ਼ਰ ਦੇ ਘਰ ਅਚਾਨਕ ਛਾਪਾ ਮਾਰਿਆ।ਖ਼ਬਰ ਲਿਖੇ ਜਾਣ ਤੱਕ ਐਨਆਈਏ ਏ ਟੀਮ ਵੱਲੋਂ ਡੂੰਘਾਈ ਨਾਲ ਜਾਂਚ ਕੀਤੀ ਜਾ ਰਹੀ ਹੈ। ਇਹ ਛਾਪੇਮਾਰੀ ਕਿਸ ਮਾਮਲੇ ਵਿੱਚ ਹੋਈ, ਇਸ ਬਾਰੇ ਅਜੇ ਤੱਕ ਕੋਈ ਜਾਣਕਾਰੀ ਸਾਹਮਣੇ ਨਹੀਂ ਆਈ ਹੈ। ਇਸ ਮਾਮਲੇ ‘ਤੇ ਅਜੇ ਤੱਕ ਕੋਈ ਵੀ ਅਧਿਕਾਰੀ ਬੋਲਣ ਨੂੰ ਤਿਆਰ ਨਹੀਂ ਹੈ।

Facebook Comments

Trending