Connect with us

ਪੰਜਾਬ ਨਿਊਜ਼

ਪੰਜਾਬ ‘ਚ ਰੇਤ ਦੀ ਕਾਲਾਬਾਜ਼ਾਰੀ ਵਧੀ, 5 ਤੋਂ ਵੱਧ ਕੇ 30 ਰੁਪਏ ਪ੍ਰਤੀ ਵਰਗ ਫੁੱਟ ਤਕ ਪੁੱਜੀ ਕੀਮਤ

Published

on

Black market of sand has increased in Punjab, the price has gone up from Rs 5 to Rs 30 per square foot

ਲੁਧਿਆਣਾ : ਵਿਧਾਨ ਸਭਾ ਚੋਣਾਂ ‘ਚ ਆਮ ਆਦਮੀ ਪਾਰਟੀ ਨੇ ਸੱਤਾ ਸੰਭਾਲਣ ਤੋਂ ਪਹਿਲਾਂ ਸਸਤੀ ਰੇਤ ਮੁਹੱਈਆ ਕਰਵਾਉਣ ਦਾ ਵਾਅਦਾ ਕੀਤਾ ਸੀ। ਪਰ ਆਮ ਆਦਮੀ ਪਾਰਟੀ ਦੀ ਸਰਕਾਰ ‘ਚ ਰੇਤ ਸਸਤੀ ਦੀ ਬਜਾਏ ਮਹਿੰਗੀ ਹੋ ਗਈ ਹੈ ਅਤੇ ਹੁਣ ਇਹ ਮੁੜ 25 ਤੋਂ 30 ਰੁਪਏ ਫੁੱਟ ਮਿਲ ਰਹੀ ਹੈ। ਇਸ ਸਮੇਂ ਰੇਤ ਦੀ ਵੱਡੀ ਟਰਾਲੀ 10 ਹਜ਼ਾਰ ਰੁਪਏ ਦੇ ਕਰੀਬ ਮਿਲ ਰਹੀ ਹੈ। ਮੰਡੀ ‘ਚ ਛੋਟੀ ਟਰਾਲੀ ਛੇ ਤੋਂ ਸੱਤ ਹਜ਼ਾਰ ਰੁਪਏ ‘ਚ ਅਤੇ ਵੱਡਾ ਟਿੱਪਰ 18 ਤੋਂ 20 ਹਜ਼ਾਰ ਰੁਪਏ ‘ਚ ਮਿਲਦਾ ਹੈ।

ਸੂਬੇ ਵਿੱਚ ਆਮ ਆਦਮੀ ਪਾਰਟੀ ਦੀ ਸਰਕਾਰ ਬਣੀ ਨੂੰ ਤਿੰਨ ਮਹੀਨੇ ਤੋਂ ਵੱਧ ਦਾ ਸਮਾਂ ਹੋ ਗਿਆ ਹੈ ਪਰ ਅਜੇ ਤਕ ਸਰਕਾਰ ਇਸ ਬਾਰੇ ਕੋਈ ਨੀਤੀ ਨਹੀਂ ਬਣਾ ਸਕੀ। ਜਗਰਾਉਂ ਨੇੜੇ ਸਿੱਧਵਾਂਬੇਟ ਵਿਖੇ ਸਤਲੁਜ ਦਰਿਆ ਵਿੱਚੋਂ ਵੱਡੀ ਮਾਤਰਾ ਵਿੱਚ ਰੇਤ ਖਣਨ ਕੀਤਾ ਜਾ ਰਿਹਾ ਹੈ। ਪਿਛਲੇ ਵੀਹ ਸਾਲਾਂ ਵਿੱਚ ਉਥੋਂ ਇੰਨੀ ਰੇਤ ਨਿਕਲਦੀ ਕਦੇ ਨਹੀਂ ਦੇਖੀ ਗਈ।

ਜਗਰਾਓਂ ‘ਚ ਪਹਿਲਾਂ ਰੇਤ ਦੇ ਵੱਡੇ ਟਿੱਪਰ ਤੇ ਵੱਡੀਆਂ ਟਰਾਲੀਆਂ ਰਾਤ ਦੇ ਅੱਠ ਵਜੇ ਤੋਂ ਬਾਅਦ ਅਤੇ ਸਵੇਰੇ ਪੰਜ ਵਜੇ ਦੇ ਕਰੀਬ ਨਿਕਲਦੀਆਂ ਸਨ ਪਰ ਹੁਣ ਰੋਜ਼ਾਨਾ ਰੇਤ ਦੇ ਟਰੈਕਟਰ ਤੇ ਵੱਡੇ ਟਿੱਪਰ ਦਿਨ ਵੇਲੇ ਵੀ ਨਿਡਰ ਹੋ ਕੇ ਨਿਕਲਦੇ ਦੇਖੇ ਜਾ ਸਕਦੇ ਹਨ। ਉੱਥੇ ਹੀ ਲੋਕਾਂ ਨੇ ਕਿਹਾ ਕਿ ਸੰਗਰੂਰ ‘ਚ ਹੋਈ ਕਰਾਰੀ ਹਾਰ ‘ਤੇ ਸਰਕਾਰ ਨੂੰ ਮੰਥਨ ਕਰਨਾ ਚਾਹੀਦਾ ਹੈ। ਜਿੱਥੇ ਕਿਤੇ ਵੀ ਨਿਯਮਾਂ ਦੇ ਉਲਟ ਮਾਈਨਿੰਗ ਹੋ ਰਹੀ ਹੈ, ਉਸ ਦੀ ਜਾਂਚ ਕਰਵਾਈ ਜਾਵੇ ਅਤੇ ਸਬੰਧਤ ਅਧਿਕਾਰੀਆਂ ਖ਼ਿਲਾਫ਼ ਸਖ਼ਤ ਕਾਰਵਾਈ ਕੀਤੀ ਜਾਵੇ।

Facebook Comments

Trending