Connect with us

ਪੰਜਾਬ ਨਿਊਜ਼

ਪੰਜਾਬ ‘ਚ ਬੋਰਡ ਪ੍ਰੀਖਿਆਵਾਂ ਨੂੰ ਲੈ ਕੇ ਵੱਡਾ ਅਪਡੇਟ, ਤਰੀਕਾਂ ‘ਚ ਕੀਤਾ ਬਦਲਾਅ

Published

on

ਚੰਡੀਗੜ੍ਹ : ਸਟੇਟ ਕੌਂਸਲ ਫਾਰ ਐਜੂਕੇਸ਼ਨਲ ਰਿਸਰਚ ਐਂਡ ਟਰੇਨਿੰਗ (ਐਸਸੀਈਆਰਟੀ) ਪੰਜਾਬ ਦੇ ਡਾਇਰੈਕਟਰ ਦੇ ਦਫ਼ਤਰ ਨੇ ਜ਼ਿਲ੍ਹਾ ਸਿੱਖਿਆ ਅਫ਼ਸਰਾਂ ਦੇ ਸਮੂਹ ਨੂੰ ਪੱਤਰ ਭੇਜ ਕੇ 1 ਤੋਂ 12ਵੀਂ ਜਮਾਤ ਲਈ ਪ੍ਰੀ ਬੋਰਡ ਟਰਮ ਪ੍ਰੀਖਿਆ 2 ਦੀ ਡੇਟਸ਼ੀਟ ਵਿੱਚ ਬਦਲਾਅ ਕਰਨ ਲਈ ਕਿਹਾ ਹੈ।

ਇਸ ਪੱਤਰ ਵਿੱਚ ਕਿਹਾ ਗਿਆ ਹੈ ਕਿ ਪੰਜਾਬ ਸਕੂਲ ਸਿੱਖਿਆ ਬੋਰਡ ਵੱਲੋਂ 8 ਜਨਵਰੀ ਨੂੰ ਜਾਰੀ ਹਦਾਇਤਾਂ ਵਿੱਚ ਬੋਰਡ ਨੂੰ 12ਵੀਂ ਜਮਾਤ ਦੀ ਵਾਤਾਵਰਨ ਸਿੱਖਿਆ ਵਿਸ਼ੇ ਦੀ ਪ੍ਰੀਖਿਆ ਸਕੂਲ ਪੱਧਰ ’ਤੇ 28 ਜਨਵਰੀ ਤੱਕ ਕਰਵਾਉਣ ਲਈ ਕਿਹਾ ਗਿਆ ਹੈ।ਇਸ ਨੂੰ ਧਿਆਨ ਵਿੱਚ ਰੱਖਦੇ ਹੋਏ 12ਵੀਂ ਜਮਾਤ ਦੇ ਵਾਤਾਵਰਣ ਸਿੱਖਿਆ ਅਤੇ ਕੰਪਿਊਟਰ ਸਾਇੰਸ ਵਿਸ਼ਿਆਂ ਦੀਆਂ ਪ੍ਰੀ-ਬੋਰਡ ਪ੍ਰੀਖਿਆਵਾਂ ਦੀਆਂ ਤਰੀਕਾਂ ਵਿੱਚ ਬਦਲਾਅ ਕੀਤਾ ਜਾ ਰਿਹਾ ਹੈ। ਇਸ ਲਈ ਹੁਣ 12ਵੀਂ ਜਮਾਤ ਦੇ ਵਾਤਾਵਰਨ ਸਿੱਖਿਆ ਵਿਸ਼ੇ ਦੀ ਪ੍ਰੀ-ਬੋਰਡ ਪ੍ਰੀਖਿਆ 25 ਜਨਵਰੀ ਨੂੰ ਅਤੇ ਕੰਪਿਊਟਰ ਸਾਇੰਸ ਵਿਸ਼ੇ ਦੀ ਪ੍ਰੀ-ਬੋਰਡ ਪ੍ਰੀਖਿਆ 29 ਜਨਵਰੀ ਨੂੰ ਕਰਵਾਉਣ ਲਈ ਕਿਹਾ ਗਿਆ ਹੈ।

ਇਸ ਦੇ ਨਾਲ ਹੀ ਜੇਈਈ ਮੇਨ ਦੀ ਪ੍ਰੀਖਿਆ 22 ਜਨਵਰੀ ਤੋਂ 30 ਜਨਵਰੀ ਤੱਕ ਲਈ ਜਾ ਰਹੀ ਹੈ। ਇਸ ਲਈ ਜਿਸ ਵਿਦਿਆਰਥੀ ਦੀ ਪ੍ਰੀ-ਬੋਰਡ ਪ੍ਰੀਖਿਆ ਹੋਣੀ ਹੈ, ਉਸ ਵਿਦਿਆਰਥੀ ਦਾ ਸਕੂਲ ਮੁਖੀ ਸਬੰਧਤ ਵਿਸ਼ੇ ਦੇ ਅਧਿਆਪਕ ਤੋਂ ਪ੍ਰਸ਼ਨ ਪੱਤਰ ਤਿਆਰ ਕਰਵਾ ਕੇ 31 ਜਨਵਰੀ ਤੱਕ ਸਕੂਲ ਪੱਧਰ ‘ਤੇ ਪ੍ਰੀਖਿਆ ਕਰਵਾਉਣ।
ਜਵਾਹਰ ਨਵੋਦਿਆ ਵਿਦਿਆਲਿਆ ਦੀ 6ਵੀਂ ਜਮਾਤ ਲਈ ਦਾਖਲਾ ਪ੍ਰੀਖਿਆ 18 ਜਨਵਰੀ ਨੂੰ ਕਰਵਾਈ ਜਾ ਰਹੀ ਹੈ। ਜਿਸ ਤਹਿਤ ਕੁਝ ਸਕੂਲਾਂ ਵਿੱਚ ਪ੍ਰੀਖਿਆ ਕੇਂਦਰ ਬਣਾਏ ਗਏ ਹਨ।ਡਾਇਰੈਕਟਰ ਦਫ਼ਤਰ ਨੇ ਕਿਹਾ ਹੈ ਕਿ ਕਿਉਂਕਿ ਪ੍ਰੀ-ਬੋਰਡ ਪ੍ਰੀਖਿਆ 18 ਜਨਵਰੀ ਨੂੰ ਸਿਰਫ਼ ਗਿਆਰਵੀਂ ਅਤੇ ਬਾਰ੍ਹਵੀਂ ਜਮਾਤ ਦੇ ਕੁਝ ਵਿਸ਼ਿਆਂ ਲਈ ਲਈ ਜਾ ਰਹੀ ਹੈ, ਇਸ ਲਈ ਜੇ.ਐਨ.ਵੀ. ਦੀ ਪ੍ਰਵੇਸ਼ ਪ੍ਰੀਖਿਆ ਲਈ ਕੇਂਦਰ ਸਥਾਪਤ ਕਰਨ ਵਾਲੇ ਸਕੂਲਾਂ ਦੇ ਮੁਖੀਆਂ ਨੂੰ ਇਸ ਸਮਾਗਮ ਦੇ ਆਯੋਜਨ ਵਿੱਚ ਪੂਰਾ ਸਹਿਯੋਗ ਦੇਣਾ ਚਾਹੀਦਾ ਹੈ।

Facebook Comments

Trending