Connect with us

ਪੰਜਾਬ ਨਿਊਜ਼

ਪੰਜਾਬ ਦੇ ਮੌਸਮ ਬਾਰੇ ਵੱਡੀ ਅਪਡੇਟ, ਮੌਸਮ ਵਿਭਾਗ ਨੇ ਦਿੱਤੀ ਇਹ ਜਾਣਕਾਰੀ

Published

on

ਚੰਡੀਗੜ੍ਹ : ਪੰਜਾਬ ‘ਚ ਮੌਸਮ ‘ਚ ਕੋਈ ਬਦਲਾਅ ਨਹੀਂ ਹੈ, ਇਸੇ ਦੌਰਾਨ ਮੌਸਮ ਵਿਭਾਗ ਨੇ ਅਹਿਮ ਜਾਣਕਾਰੀ ਦਿੱਤੀ ਹੈ। ਨਵੰਬਰ ਦਾ ਪਹਿਲਾ ਹਫ਼ਤਾ ਖ਼ਤਮ ਹੋਣ ਦੇ ਬਾਵਜੂਦ ਪੰਜਾਬ ਅਤੇ ਚੰਡੀਗੜ੍ਹ ਦੇ ਮੌਸਮ ਵਿੱਚ ਕੋਈ ਖਾਸ ਤਬਦੀਲੀ ਨਹੀਂ ਆਈ ਹੈ। ਸੁਸਤ ਮਾਨਸੂਨ ਤੋਂ ਬਾਅਦ ਸਰਦੀ ਵੀ ਦੇਰੀ ਨਾਲ ਆਵੇਗੀ। ਪੰਜਾਬ ਦਾ ਔਸਤ ਘੱਟੋ-ਘੱਟ ਤਾਪਮਾਨ ਆਮ ਨਾਲੋਂ 5.4 ਡਿਗਰੀ ਅਤੇ ਚੰਡੀਗੜ੍ਹ ਦਾ 4.4 ਡਿਗਰੀ ਵੱਧ ਹੈ। ਭਾਰਤੀ ਮੌਸਮ ਵਿਭਾਗ (IMD) ਮੁਤਾਬਕ ਨਵੰਬਰ ਦਾ ਮਹੀਨਾ ਗਰਮ ਰਹਿਣ ਵਾਲਾ ਹੈ ਅਤੇ ਤਾਪਮਾਨ ਆਮ ਨਾਲੋਂ ਵੱਧ ਰਹੇਗਾ। 15 ਨਵੰਬਰ ਤੱਕ ਮੀਂਹ ਪੈਣ ਦੀ ਕੋਈ ਸੰਭਾਵਨਾ ਨਹੀਂ ਹੈ।

ਮੌਸਮ ਵਿਭਾਗ ਅਨੁਸਾਰ ਪੰਜਾਬ ਦੇ ਜ਼ਿਆਦਾਤਰ ਸ਼ਹਿਰਾਂ ਦਾ ਤਾਪਮਾਨ ਅਜੇ ਵੀ 28 ਤੋਂ 30 ਡਿਗਰੀ ਦੇ ਵਿਚਕਾਰ ਹੈ। ਚੰਡੀਗੜ੍ਹ ‘ਚ ਤਾਪਮਾਨ 29.8 ਡਿਗਰੀ, ਅੰਮ੍ਰਿਤਸਰ ‘ਚ 28.1 ਡਿਗਰੀ, ਲੁਧਿਆਣਾ ‘ਚ 29 ਡਿਗਰੀ, ਪਟਿਆਲਾ ‘ਚ 29.7 ਡਿਗਰੀ, ਪਠਾਨਕੋਟ ‘ਚ 28.9 ਡਿਗਰੀ, ਬਠਿੰਡਾ ‘ਚ 32.6 ਡਿਗਰੀ ਅਤੇ ਮੋਹਾਲੀ ‘ਚ 30.7 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ।ਆਈਐਮਡੀ ਮੁਤਾਬਕ 15 ਨਵੰਬਰ ਤੱਕ ਪੰਜਾਬ ਵਿੱਚ ਮੀਂਹ ਅਤੇ ਹਿਮਾਚਲ ਵਿੱਚ ਬਰਫ਼ਬਾਰੀ ਦੀ ਕੋਈ ਸੰਭਾਵਨਾ ਨਹੀਂ ਹੈ। ਸੂਬੇ ਦੇ ਤਾਪਮਾਨ ‘ਚ ਬਦਲਾਅ ਪਹਾੜਾਂ ‘ਚ ਬਰਫਬਾਰੀ ਤੋਂ ਬਾਅਦ ਹੀ ਦੇਖਿਆ ਜਾ ਸਕਦਾ ਹੈ।ਇੱਕ ਪਾਸੇ ਜਿੱਥੇ ਤਾਪਮਾਨ ਵਧਣ ਨਾਲ ਲੋਕ ਪ੍ਰੇਸ਼ਾਨ ਹਨ, ਉੱਥੇ ਹੀ ਦੂਜੇ ਪਾਸੇ ਧੂੰਏਂ ਅਤੇ ਪ੍ਰਦੂਸ਼ਿਤ ਹਵਾ ਤੋਂ ਵੀ ਲੋਕ ਪ੍ਰੇਸ਼ਾਨ ਹਨ। ਧੂੰਏਂ ਦਾ ਪ੍ਰਭਾਵ ਵਧਦਾ ਜਾ ਰਿਹਾ ਹੈ। ਚੰਡੀਗੜ੍ਹ ਰੈੱਡ ਜ਼ੋਨ ਵਿੱਚ ਹੈ ਅਤੇ ਔਸਤ AQI 302 ਦਰਜ ਕੀਤਾ ਗਿਆ, ਜਦੋਂ ਕਿ ਵੱਧ ਤੋਂ ਵੱਧ ਤਾਪਮਾਨ 383 ਤੱਕ ਪਹੁੰਚ ਗਿਆ।

Facebook Comments

Trending