Connect with us

ਪੰਜਾਬੀ

ਕਾਲਜ ਅਧਿਆਪਕਾਂ ਨੂੰ ਵੱਡੀ ਰਾਹਤ, ਸੇਵਾਮੁਕਤੀ ਦੀ ਉਮਰ 60 ਸਾਲ ਹੀ ਰੱਖਣ ਦਾ ਫੈਸਲਾ

Published

on

Big relief to college teachers, decision to keep retirement age only 60 years

ਲੁਧਿਆਣਾ : ਪੰਜਾਬ ਸਰਕਾਰ ਦੇ ਸਾਰੇ ਸਰਕਾਰੀ ਕਾਲਜਾਂ ’ਚ ਅਧਿਆਪਕਾਂ ਦੀ ਸੇਵਾਮੁਕਤੀ ਦੀ ਉਮਰ 58 ਸਾਲ ਚੱਲ ਰਹੀ ਸੀ ਪਰ ਪ੍ਰਾਈਵੇਟ ਏਡਿਡ ਕਾਲਜਾਂ ’ਚ ਸੇਵਾਮੁਕਤੀ ਦੀ ਉਮਰ 60 ਸਾਲ ਸੀ। ਪਿਛਲੇ ਦਿਨ੍ਹੀਂ ਪੰਜਾਬ ਸਰਕਾਰ ਦੇ ਉਚੇਰੀ ਸਿੱਖਿਆ ਵਿਭਾਗ ਵਲੋਂ ਇਕ ਸਰਕੂਲਰ ਜਾਰੀ ਕਰ ਕੇ ਨਿੱਜੀ ਏਡਿਡ ਕਾਲਜਾਂ ’ਚ ਸੇਵਾਮੁਕਤੀ ਦੀ ਉਮਰ ਸਰਕਾਰੀ ਕਾਲਜਾਂ ਦੇ ਬਰਾਬਰ 58 ਸਾਲ ਕਰ ਦਿੱਤੀ ਸੀ।

ਇਸ ਨਾਲ ਏਡਿਡ ਕਾਲਜਾਂ ਦੀਆਂ ਮੈਨੇਜਮੈਂਟਾਂ ਅੰਦਰ ਤਾਂ ਖੁਸ਼ੀ ਦੀ ਲਹਿਰ ਦੌੜ ਗਈ, ਕਿਉਂਕਿ ਭਾਵੇਂ ਏਡਿਡ ਅਧਿਆਪਕਾਂ ਨੂੰ 5 ਫੀਸਦੀ ਤਨਖ਼ਾਹ ਦੇਣੀ ਪੈਂਦੀ ਸੀ ਪਰ ਅਨਏਡਿਡ ਅਧਿਆਪਕਾਂ ਨੂੰ ਪੂਰੀ ਤਨਖਾਹ ਕੋਲੋਂ ਦੇਣੀ ਪੈਂਦੀ ਸੀ, ਉਨ੍ਹਾਂ ਦੀ ਉਮਰ 58 ਸਾਲ ਹੋਣ ’ਤੇ ਕਾਲਜ ਮੈਨੇਜਮੈਂਟਾਂ ਦਾ ਕਰੋੜਾਂ ਰੁਪਇਆ ਬਚਣਾ ਸੀ।

ਉਧਰ ਦੂਜੇ ਪਾਸੇ ਕਾਲਜ ਦੇ ਅਧਿਆਪਕ ਰੋਜ਼ਾਨਾ 2 ਘੰਟਿਆਂ ਦੀ ਹੜਤਾਲ ਕਰਨ ਲੱਗੇ ਅਤੇ ਜ਼ਿਲ੍ਹਾ ਮੈਜਿਸਟ੍ਰੇਟ ਦੇ ਦਫ਼ਤਰਾਂ ਅੱਗੇ ਧਰਨੇ ਸ਼ੁਰੂ ਹੋ ਗਏ, ਉਨ੍ਹਾਂ ਦਾ ਕਹਿਣਾ ਸੀ ਕਿ ਏਡਿਡ ਕਾਲਜ ਯੂ. ਜੀ. ਸੀ. ਐਕਟ ਅਨੁਸਾਰ ਸੰਚਾਲਿਤ ਕੀਤੇ ਜਾਣ, ਜਿਸ ’ਚ ਅਧਿਆਪਕਾਂ ਦੀ ਸੇਵਾਮੁਕਤੀ ਦੀ ਉਮਰ 60 ਸਾਲ ਹੈ। ਹੁਣ ਪੰਜਾਬ ਸਰਕਾਰ ਨੇ ਏਡਿਡ ਕਾਲਜਾਂ ਦੇ ਅਧਿਆਪਕਾਂ ਦੀ ਸੇਵਾ ਮੁਕਤੀ ਦੀ ਉਮਰ 60 ਸਾਲ ਹੀ ਰੱਖਣ ਦਾ ਫੈਸਲਾ ਕੀਤਾ ਹੈ।

ਪੰਜਾਬ ਸਰਕਾਰ ਦੇ ਉਚੇਰੀ ਸਿੱਖਿਆ ਵਿਭਾਗ ਨੇ ਇਕ ਸਰਕੂਲਰ ਜਾਰੀ ਕਰ ਕੇ ਕਿਹਾ ਹੈ ਕਿ ਪੰਜਾਬ ਮੰਤਰੀ ਮੰਡਲ ਦੇ ਫੈਸਲੇ ਅਨੁਸਾਰ ਏਡਿਡ ਕਾਲਜਾਂ ’ਚ 31 ਮਾਰਚ 2023 ਤੱਕ ਨਿਯੁਕਤ ਕੀਤੇ ਅਧਿਆਪਕਾਂ ਦੀ ਸੇਵਾਮੁਕਤੀ ਦੀ ਉਮਰ 60 ਸਾਲ ਹੀ ਰਹੇਗੀ ਪਰ 1 ਅਪ੍ਰੈਲ ਜਾਂ ਇਸ ਤੋਂ ਬਾਅਦ ਨਿਯੁਕਤ ਹੋਣ ਵਾਲੇ ਅਧਿਆਪਕਾਂ ਦੀ ਸੇਵਾਮੁਕਤੀ ਦੀ ਉਮਰ ਪੰਜਾਬ ਸਰਕਾਰ ਦੇ ਸਰਕਾਰੀ ਕਾਲਜਾਂ ਦੇ ਅਧਿਆਪਕਾਂ ਦੇ ਬਰਾਬਰ ਹੋਵੇਗੀ।

Facebook Comments

Trending