Connect with us

ਪੰਜਾਬ ਨਿਊਜ਼

ਨਵਰਾਤਰੀ ‘ਤੇ ਯਾਤਰੀਆਂ ਨੂੰ ਵੱਡੀ ਰਾਹਤ, ਰੇਲਵੇ ਸਪੈਸ਼ਲ ਟਰੇਨਾਂ ਚਲਾਉਣ ਜਾ ਰਿਹਾ

Published

on

ਜੈਤੋ: ਆਉਣ ਵਾਲੇ ਤਿਉਹਾਰਾਂ ਖਾਸ ਕਰਕੇ ਨਵਰਾਤਰੀ ਦੇ ਮੱਦੇਨਜ਼ਰ, ਰੇਲਵੇ ਯਾਤਰੀਆਂ ਦੀ ਸਹੂਲਤ ਲਈ ਅਤੇ ਵਾਧੂ ਭੀੜ ਨੂੰ ਦੂਰ ਕਰਨ ਲਈ, 01.04.2025 ਤੋਂ ਨੂਰਪੁਰ ਰੋਡ ਅਤੇ ਬੈਜਨਾਥ ਪਪਰੋਲਾ ਵਿਚਕਾਰ ਵਾਧੂ ਰੇਲ ਗੱਡੀਆਂ ਚਲਾਈਆਂ ਜਾਣਗੀਆਂ।

ਟਰੇਨ ਨੰਬਰ 52475 ਨੂਰਪੁਰ ਰੋਡ ਤੋਂ ਸਵੇਰੇ 08:00 ਵਜੇ ਰਵਾਨਾ ਹੋਵੇਗੀ ਅਤੇ ਸ਼ਾਮ 14:55 ਵਜੇ ਬੈਜਨਾਥ ਪਪਰੋਲਾ ਪਹੁੰਚੇਗੀ। ਟਰੇਨ ਨੰਬਰ 52476 ਬੈਜਨਾਥ ਪਪਰੋਲਾ ਤੋਂ ਸਵੇਰੇ 10:00 ਵਜੇ ਰਵਾਨਾ ਹੋਵੇਗੀ ਅਤੇ ਸ਼ਾਮ 16:45 ‘ਤੇ ਨੂਰਪੁਰ ਪਹੁੰਚੇਗੀ।ਇਹ ਰੇਲ ਗੱਡੀਆਂ ਮਝੇਰਾ ਹਿਮਾਚਲ, ਪੰਚਰੁਖੀ, ਪੱਟੀ ਰਾਜਪੁਰਾ, ਪਾਲਮਪੁਰ ਹਿਮਾਚਲ, ਸੁਲਾਹ ਹਿਮਾਚਲ, ਪਰੌਰ, ਚਾਮੁੰਡਾ ਮਾਰਗ, ਨਗਰੋਟਾ, ਸਮਲੋਟੀ, ਕਾਂਗੜਾ ਮੰਦਰ, ਕਾਂਗੜਾ, ਕੋਪਰ ਲਾਹੋਰ, ਜਵਾਲਾਮੁਖੀ ਰੋਡ, ਤ੍ਰਿਪਾਲ ਹਾਲਟ, ਲੁਨਸੂ, ਗੁਲੇਰ, ਤੋਂ ਹੋ ਕੇ ਲੰਘਦੀਆਂ ਹਨ।ਇਹ ਦੋਵੇਂ ਦਿਸ਼ਾਵਾਂ ਵਿਚ ਨੰਦਪੁਰ ਭਟੌਲੀ, ਬਰਿਆਲ ਹਿਮਾਚਲ, ਨਗਰੋਟਾ ਸੂਰੀਆਂ, ਮੇਘਰਾਜ ਪੁਰਾ, ਹਰਸਰ ਦੇਹਰੀ, ਜਵਾਂਵਾਲਾ ਸਿਟੀ, ਭਰਮਾੜ, ਵਲੇ ਦਾ ਪੀਰ ਲਦਾਠ ਅਤੇ ਤਲਦਾ ਸਟੇਸ਼ਨਾਂ ‘ਤੇ ਰੁਕੇਗੀ।

ਡਿਵੀਜ਼ਨਲ ਰੇਲਵੇ ਮੈਨੇਜਰ ਜੰਮੂ ਵਿਵੇਕ ਕੁਮਾਰ ਨੇ ਕਿਹਾ ਕਿ ਨੂਰਪੁਰ-ਬੈਜਨਾਥ ਪਪਰੋਲਾ ਵਿਚਕਾਰ ਵਾਧੂ ਰੇਲਗੱਡੀਆਂ ਦੇ ਸੰਚਾਲਨ ਨਾਲ ਨਵਰਾਤਰੀ ਦੌਰਾਨ ਕਾਂਗੜਾ ਘਾਟੀ ਆਉਣ ਵਾਲੇ ਸ਼ਰਧਾਲੂਆਂ ਨੂੰ ਕਾਫੀ ਸਹੂਲਤ ਮਿਲੇਗੀ ਅਤੇ ਉਨ੍ਹਾਂ ਦੀ ਯਾਤਰਾ ਆਰਾਮਦਾਇਕ ਹੋਵੇਗੀ।

Facebook Comments

Trending