Connect with us

ਪੰਜਾਬ ਨਿਊਜ਼

GST ਵਿਭਾਗ ਦੀ ਵੱਡੀ ਕਾਰਵਾਈ, ਸਕਰੈਪ ਨਾਲ ਭਰੇ 40 ਟਰੱਕ ਜ਼ਬਤ

Published

on

ਲੁਧਿਆਣਾ : ਸੂਬੇ ਦੇ ਜੀਐੱਸਟੀ ਵਿਭਾਗ ਦੇ ਮੋਬਾਈਲ ਵਿੰਗ ਨੇ ਇਕ ਸੂਚਨਾ ‘ਤੇ ਕਾਰਵਾਈ ਕਰਦਿਆਂ ਮੰਡੀ ਗੋਬਿੰਦਗੜ੍ਹ ਤੋਂ ਸਕਰੈਪ ਨਾਲ ਭਰੇ ਕਰੀਬ 40 ਟਰੱਕ ਜ਼ਬਤ ਕੀਤੇ ਹਨ। ਪ੍ਰਾਪਤ ਜਾਣਕਾਰੀ ਅਨੁਸਾਰ ਟਰੱਕ ਡਰਾਈਵਰ ਮੌਕੇ ‘ਤੇ ਬਿੱਲ/ਬਿਲਟੀ ਪੇਸ਼ ਨਹੀਂ ਕਰ ਸਕੇ, ਜਿਸ ਕਾਰਨ ਅਧਿਕਾਰੀਆਂ ਨੇ 40 ਟਰੱਕ ਜ਼ਬਤ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਹੈ। ਇਹ ਕਾਰਵਾਈ ਇਨਫੋਰਸਮੈਂਟ ਡਾਇਰੈਕਟੋਰੇਟ ਪੰਜਾਬ ਜਸਕਰਨ ਸਿੰਘ ਬਰਾੜ ਦੇ ਦਿਸ਼ਾ-ਨਿਰਦੇਸ਼ਾਂ ‘ਤੇ ਕੀਤੀ ਗਈ, ਜਦਕਿ ਟਰੱਕਾਂ ਦੀ ਜਾਂਚ ਦੌਰਾਨ ਜਸਕਰਨ ਸਿੰਘ ਬਰਾੜ ਖੁਦ ਮੌਕੇ ‘ਤੇ ਮੌਜੂਦ ਰਹੇ ਅਤੇ ਟੈਕਸ ਅਧਿਕਾਰੀਆਂ ਦੀ ਅਗਵਾਈ ਕੀਤੀ | ਇਸ ਦੌਰਾਨ ਬਠਿੰਡਾ, ਫਾਜ਼ਿਲਕਾ, ਜਲੰਧਰ ਅਤੇ ਲੁਧਿਆਣਾ ਦੇ ਕਰੀਬ 8 ਤੋਂ 10 ਰਾਜ ਕਰ ਅਧਿਕਾਰੀਆਂ ਦੀਆਂ ਟੀਮਾਂ ਨੇ ਇਹ ਕਾਰਵਾਈ ਕੀਤੀ।

ਜਾਣਕਾਰੀ ਅਨੁਸਾਰ ਫੜੇ ਗਏ ਟਰੱਕ ਵਰਧਮਾਨ ਆਦਰਸ਼ ਇਸਪਾਤ ਪ੍ਰਾਈਵੇਟ ਲਿਮਟਿਡ, ਬੱਸੀ ਅਲੌਇਸ, ਜੋਗਿੰਦਰਾ ਕਾਸਟਿੰਗ, ਚੋਪੜਾ ਅਲੌਇਸ, ਲਾਰਡ ਮਹਾਵੀਰ ਇੰਡਸਟਰੀਜ਼ ਆਦਿ ਕੰਪਨੀਆਂ ਦੇ ਦੱਸੇ ਜਾਂਦੇ ਹਨ।ਇਸ ਦੀ ਅਜੇ ਜਾਂਚ ਕੀਤੀ ਜਾ ਰਹੀ ਹੈ। ਸੂਤਰਾਂ ਤੋਂ ਮਿਲੀ ਜਾਣਕਾਰੀ ਦੇ ਆਧਾਰ ‘ਤੇ ਵਿਭਾਗ ਨੇ ਜਾਲ ਵਿਛਾ ਕੇ ਟਰੱਕਾਂ ਨੂੰ ਫੜ ਲਿਆ। ਤੁਹਾਨੂੰ ਦੱਸ ਦੇਈਏ ਕਿ ਹਰ ਟਰੱਕ ‘ਤੇ ਕਰੀਬ 8 ਤੋਂ 10 ਲੱਖ ਰੁਪਏ ਟੈਕਸ ਅਤੇ ਜੁਰਮਾਨਾ ਲੱਗਣ ਦੀ ਸੰਭਾਵਨਾ ਹੈ।ਵਿਭਾਗ ਨੂੰ ਚੰਗੀ ਆਮਦਨ ਵਸੂਲੀ ਹੋਣ ਦੀ ਉਮੀਦ ਹੈ। ਵਿਭਾਗ ਨੇ ਇਹ ਸਮੱਗਰੀ ਜ਼ਬਤ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਹੈ। ਜੇਕਰ ਵਿਭਾਗ ਨੂੰ ਇਸ ਮਾਲ ਦੇ ਸਹੀ ਦਸਤਾਵੇਜ਼ ਨਹੀਂ ਮਿਲੇ ਤਾਂ ਵਿਭਾਗ ਉਨ੍ਹਾਂ ਤੋਂ ਟੈਕਸ ਅਤੇ ਜੁਰਮਾਨਾ ਵਸੂਲੇਗਾ।ਇਸ ਕਾਰਵਾਈ ਕਾਰਨ ਮਹਾਂਨਗਰ ਦੇ ਕੁਝ ਕਾਰੋਬਾਰੀਆਂ ਵਿੱਚ ਡਰ ਦਾ ਮਾਹੌਲ ਹੈ। ਕਿਉਂਕਿ ਸੂਤਰਾਂ ਤੋਂ ਪਤਾ ਲੱਗਾ ਹੈ ਕਿ ਇਸ ਕਾਰਵਾਈ ਕਾਰਨ ਮਹਾਂਨਗਰ ਦੇ ਕੁਝ ਵੱਡੇ ਘਰਾਂ ਦਾ ਸਾਮਾਨ ਵੀ ਜ਼ਬਤ ਕੀਤਾ ਗਿਆ ਹੈ, ਵਿਭਾਗ ਉਨ੍ਹਾਂ ਕੰਪਨੀਆਂ ਤੋਂ ਵੀ ਪੜਤਾਲ ਕਰੇਗਾ, ਜਿਨ੍ਹਾਂ ਕੋਲ ਮਾਲ ਹਨ।

Facebook Comments

Trending