Connect with us

ਪੰਜਾਬ ਨਿਊਜ਼

ਪੰਜਾਬ ਦੇ ਰੇਲ ਯਾਤਰੀਆਂ ਲਈ ਵੱਡੀ ਖਬਰ, 10 ਦਿਨਾਂ ਲਈ 8 ਟਰੇਨਾਂ ਰੱਦ, ਜਾਣੋ ਕਾਰਨ

Published

on

ਬਟਾਲਾ : ਬਟਾਲਾ ਜੰਕਸ਼ਨ ’ਤੇ ਚੱਲ ਰਹੇ ਮੁਰੰਮਤ ਦੇ ਕੰਮ ਦੇ ਮੱਦੇਨਜ਼ਰ 10 ਦਿਨਾਂ ਤੋਂ 8 ਰੇਲ ਗੱਡੀਆਂ ਰੱਦ ਹੋਣ ਦੀ ਖ਼ਬਰ ਸਾਹਮਣੇ ਆਈ ਹੈ, ਜਿਸ ਕਾਰਨ ਰੇਲਵੇ ਸਟੇਸ਼ਨ ’ਤੇ ਹਫੜਾ-ਦਫੜੀ ਮਚ ਗਈ ਹੈ।ਇਸ ਸਬੰਧੀ ਪੱਤਰਕਾਰਾਂ ਨਾਲ ਵਿਸ਼ੇਸ਼ ਜਾਣਕਾਰੀ ਦਿੰਦਿਆਂ ਸਟੇਸ਼ਨ ਸੁਪਰਡੈਂਟ ਵਿਓਮ ਸਿੰਘ ਨੇ ਦੱਸਿਆ ਕਿ ਬਟਾਲਾ ਰੇਲਵੇ ਸਟੇਸ਼ਨ ਦੀ ਉਸਾਰੀ ਦਾ ਕੰਮ ਚੱਲ ਰਿਹਾ ਹੈ, ਜਿਸ ਕਾਰਨ ਇਸ ਸਟੇਸ਼ਨ ਤੋਂ ਲੰਘਣ ਵਾਲੀਆਂ 8 ਗੱਡੀਆਂ ਨੂੰ 12 ਮਾਰਚ ਤੱਕ ਰੱਦ ਕਰ ਦਿੱਤਾ ਗਿਆ ਹੈ।

ਉਨ੍ਹਾਂ ਦੱਸਿਆ ਕਿ ਰੱਦ ਕੀਤੀਆਂ ਰੇਲ ਗੱਡੀਆਂ ਦਾ ਵੇਰਵਾ ਇਸ ਪ੍ਰਕਾਰ ਹੈ:- ਅੰਮ੍ਰਿਤਸਰ-ਪਠਾਨਕੋਟ 54611, ਪਠਾਨਕੋਟ-ਅੰਮ੍ਰਿਤਸਰ 45614, ਅੰਮ੍ਰਿਤਸਰ-ਪਠਾਨਕੋਟ 14633, ਪਠਾਨਕੋਟ-ਅੰਮ੍ਰਿਤਸਰ 54616, ਪਠਾਨਕੋਟ-ਵੇਰਕਾ 74674, ਵੇਰਕਾ-6474।

ਸਟੇਸ਼ਨ ਸੁਪਰਡੈਂਟ ਨੇ ਅੱਗੇ ਦੱਸਿਆ ਕਿ ਇਸੇ ਤਰ੍ਹਾਂ ਅੰਮ੍ਰਿਤਸਰ-ਕਾਦੀਆਂ 74691 ਅਤੇ ਕਾਦੀਆਂ ਤੋਂ ਅੰਮ੍ਰਿਤਸਰ 74692 ਨੂੰ 4 ਤੋਂ 12 ਮਾਰਚ ਤੱਕ ਰੱਦ ਕਰ ਦਿੱਤਾ ਗਿਆ ਹੈ, ਜਦਕਿ ਅੰਮ੍ਰਿਤਸਰ ਤੋਂ ਪਠਾਨਕੋਟ ਜਾਣ ਵਾਲੀ ਰੇਲਗੱਡੀ ਨੰਬਰ 74671 7 ਤੋਂ 9 ਮਾਰਚ ਤੱਕ ਆਪਣੇ ਨਿਰਧਾਰਿਤ ਸਮੇਂ ਤੋਂ 50 ਮਿੰਟ ਦੀ ਦੇਰੀ ਨਾਲ ਅੰਮ੍ਰਿਤਸਰ ਤੋਂ ਚੱਲੇਗੀ।ਇਸ ਦੇ ਨਾਲ ਹੀ 5 ਤੋਂ 10 ਮਾਰਚ ਅਤੇ 18102 ਅਤੇ 18310 ਜੰਮੂ ਤਵੀ ਟਾਟਾ ਨਗਰ ਸੱਬਲ 8 ਤੋਂ 13 ਮਾਰਚ ਤੱਕ ਟਰੇਨਾਂ 18101 ਅਤੇ 18309 ਟਾਟਾਨਗਰ ਸਬੱਲਪੁਰ ਜੰਮੂ ਤਵੀ ਦੇ ਰੂਟ ਬਦਲ ਦਿੱਤੇ ਗਏ ਹਨ। ਉਨ੍ਹਾਂ ਯਾਤਰੀਆਂ ਨੂੰ ਸਹਿਯੋਗ ਦੀ ਅਪੀਲ ਕੀਤੀ।

Facebook Comments

Trending