Connect with us

ਪੰਜਾਬੀ

ਓਟੀਐਸ ਨੀਤੀ ਤਹਿਤ ਸ਼ਹਿਰੀਆਂ ਨੂੰ ਵੱਡਾ ਤੋਹਫਾ! 31 ਦਸੰਬਰ ਤੱਕ ਦਿੱਤੀ ਛੋਟ

Published

on

Big gift to citizens under OTS policy! Discount till 31st December

ਪੰਜਾਬ ਸਰਕਾਰ ਨੇ ਬਕਾਇਆ ਪ੍ਰਾਪਰਟੀ ਟੈਕਸ ਦੀ ਵਨ ਟਾਈਮ ਸੈਟਲਮੈਂਟ ਨੀਤੀ ਦਾ ਐਲਾਨ ਕੀਤਾ ਹੈ। ਸਰਾਭਾ ਨਗਰ ਸਥਿਤ ਐਮਸੀ ਜ਼ੋਨ ਡੀ ਦੇ ਦਫ਼ਤਰ ਵਿਖੇ ਸਰਕਾਰ ਵੱਲੋਂ ਜਾਰੀ ਕੀਤੇ ਨੋਟੀਫਿਕੇਸ਼ਨ ਬਾਰੇ ਜਾਣਕਾਰੀ ਸਾਂਝੀ ਕਰਦਿਆਂ ਵਿਧਾਇਕ ਮਦਨ ਲਾਲ ਬੱਗਾ, ਵਿਧਾਇਕ ਅਸ਼ੋਕ ਪਰਾਸ਼ਰ ਪੱਪੀ, ਵਿਧਾਇਕ ਗੁਰਪ੍ਰੀਤ ਬੱਸੀ ਗੋਗੀ ਤੇ ਨਗਰ ਨਿਗਮ ਕਮਿਸ਼ਨਰ ਸੰਦੀਪ ਰਿਸ਼ੀ ਨੇ ਦੱਸਿਆ ਕਿ ਓਟੀਐਸ ਨੀਤੀ ਤਹਿਤ ਸ਼ਹਿਰ ਵਾਸੀਆਂ ਨੂੰ ਵੱਡਾ ਤੋਹਫਾ ਦਿੱਤਾ ਗਿਆ ਹੈ।

ਜਿਨ੍ਹਾਂ ਲੋਕਾਂ ਨੇ ਪਹਿਲਾਂ ਪ੍ਰਾਪਰਟੀ ਟੈਕਸ ਨਹੀਂ ਭਰਿਆ ਉਨ੍ਹਾਂ ਨੂੰ ਪ੍ਰਾਪਰਟੀ ਟੈਕਸ ’ਤੇ 20 ਫੀਸਦੀ ਜੁਰਮਾਨਾ ਤੇ 18 ਫੀਸਦੀ ਸਾਲਾਨਾ ਵਿਆਜ ਦੇਣਾ ਪਵੇਗਾ ਪਰ ਇਸ ਓਟੀਐਸ ਸਕੀਮ ਤਹਿਤ ਹੁਣ 31 ਦਸੰਬਰ 2023 ਤੱਕ ਬਿਨਾਂ ਜੁਰਮਾਨੇ ਤੇ ਵਿਆਜ ਦੇ ਇੱਕਮੁਸ਼ਤ ਪ੍ਰਾਪਰਟੀ ਟੈਕਸ ਦਾ ਭੁਗਤਾਨ ਕੀਤਾ ਜਾ ਸਕਦਾ ਹੈ। ਪੰਜਾਬ ਸਰਕਾਰ ਵੱਲੋਂ 100 ਫੀਸਦੀ ਜੁਰਮਾਨਾ ਤੇ ਵਿਆਜ ਮੁਆਫੀ ਦਾ ਐਲਾਨ ਕੀਤਾ ਗਿਆ ਹੈ।

ਜੇਕਰ ਕਿਸੇ ਵੀ ਸਥਿਤੀ ਵਿੱਚ ਲੋਕ 31 ਦਸੰਬਰ 2023 ਤੱਕ ਬਕਾਇਆ ਟੈਕਸ ਦਾ ਇੱਕਮੁਸ਼ਤ ਭੁਗਤਾਨ ਕਰਨ ਵਿੱਚ ਅਸਫ਼ਲ ਰਹਿੰਦੇ ਹਨ ਤਾਂ ਵੀ ਲੋਕ 1 ਜਨਵਰੀ 2024 ਤੋਂ 31 ਮਾਰਚ, 2024 ਤੱਕ ਇੱਕਮੁਸ਼ਤ ਟੈਕਸ ਦੇ ਭੁਗਤਾਨ ’ਤੇ 50 ਪ੍ਰਤੀਸ਼ਤ ਜੁਰਮਾਨੇ ਤੇ ਵਿਆਜ ਦੀ ਛੋਟ ਦੇ ਯੋਗ ਹੋਣਗੇ। 31 ਮਾਰਚ, 2024 ਤੋਂ ਬਾਅਦ ਵਸਨੀਕਾਂ ਨੂੰ ਨਿਯਮਾਂ ਅਨੁਸਾਰ ਬਕਾਇਆ ਪ੍ਰਾਪਰਟੀ ਟੈਕਸ ’ਤੇ ਪੂਰਾ ਜੁਰਮਾਨਾ ਤੇ ਵਿਆਜ ਅਦਾ ਕਰਨਾ ਹੋਵੇਗਾ।

Facebook Comments

Trending