ਲੁਧਿਆਣਾ : ਚੰਡੀਗੜ੍ਹ ਰੋਡ ‘ਤੇ ਵਰਧਮਾਨ ਸਬਜ਼ੀ ਮੰਡੀ ਨੇੜੇ ਸੜਕ ‘ਤੇ ਤੇਲ ਨਾਲ ਭਰੇ ਟੈਂਕਰ ਦਾ ਟਾਇਰ ਅਚਾਨਕ ਫਟ ਗਿਆ। ਹਾਦਸਾ ਇੰਨਾ ਭਿਆਨਕ ਸੀ ਕਿ ਟਾਇਰ ਫਟਦੇ ਹੀ ਜ਼ਬਰਦਸਤ ਧਮਾਕਾ ਹੋ ਗਿਆ। ਇਸ ਦੌਰਾਨ ਧਮਾਕੇ ਦੀ ਆਵਾਜ਼ ਨਾਲ ਪੂਰਾ ਇਲਾਕਾ ਹਿੱਲ ਗਿਆ। ਸੜਕ ਤੋਂ ਲੰਘਣ ਵਾਲੇ ਰਾਹਗੀਰਾਂ ਅਤੇ ਦੁਕਾਨਦਾਰਾਂ ਵਿੱਚ ਹਫੜਾ-ਦਫੜੀ ਮੱਚ ਗਈ। ਜ਼ੋਰਦਾਰ ਧਮਾਕੇ ਨਾਲ ਅਜਿਹਾ ਲੱਗ ਰਿਹਾ ਸੀ ਜਿਵੇਂ ਕੋਈ ਬੰਬ ਫਟ ਗਿਆ ਹੋਵੇ ਪਰ ਲੋਕਾਂ ਨੂੰ ਜਦੋਂ ਪਤਾ ਲੱਗਾ ਕਿ ਤੇਲ ਟੈਂਕਰ ਦਾ ਟਾਇਰ ਫਟ ਗਿਆ ਹੈ ਤਾਂ ਉਨ੍ਹਾਂ ਨੇ ਰਾਹਤ ਮਹਿਸੂਸ ਕੀਤੀ।
ਦੁਕਾਨਦਾਰਾਂ ਨੇ ਦੱਸਿਆ ਕਿ ਟਾਇਰਾਂ ‘ਤੇ ਸਟੀਲ ਦੀਆਂ ਚਾਦਰਾਂ ਹੋਣ ਕਾਰਨ ਉਨ੍ਹਾਂ ਦਾ ਬਚਾਅ ਹੋ ਗਿਆ, ਜੇਕਰ ਅੱਗ ਲੱਗ ਜਾਂਦੀ ਤਾਂ ਵੱਡਾ ਹਾਦਸਾ ਵਾਪਰ ਸਕਦਾ ਸੀ। ਕੁਝ ਸਮੇਂ ਬਾਅਦ ਟੈਂਕਰ ਦੇ ਟਾਇਰ ਬਦਲ ਕੇ ਡਰਾਈਵਰ ਆਪਣੀ ਮੰਜ਼ਿਲ ਵੱਲ ਰਵਾਨਾ ਹੋ ਗਿਆ।