ਅਪਰਾਧ
ਪੰਜਾਬ ‘ਚ ਵੱਡਾ Encounter, ਪੁਲਿਸ ਤੇ ਬਦਮਾਸ਼ਾਂ ਵਿਚਾਲੇ ਚੱਲੀਆਂ ਗੋਲੀਆਂ
Published
2 weeks agoon
By
Lovepreetਲੁਧਿਆਣਾ : ਦੇਰ ਰਾਤ ਹੈਬੋਵਾਲ ਦੇ ਚੂਹੜਪੁਰ ਰੋਡ ‘ਤੇ ਲੁੱਟ-ਖੋਹ ਦੇ ਮਾਮਲੇ ‘ਚ ਲੋੜੀਂਦੇ ਮੁਲਜ਼ਮਾਂ ਅਤੇ ਪੁਲਸ ਪਾਰਟੀ ਵਿਚਾਲੇ ਕਰਾਸ ਫਾਇਰਿੰਗ ਹੋਈ। ਮੁਲਜ਼ਮਾਂ ਨੇ ਪੁਲੀਸ ’ਤੇ ਦੋ ਗੋਲੀਆਂ ਚਲਾਈਆਂ ਤੇ ਪੁਲੀਸ ਪਾਰਟੀ ਨੇ ਆਪਣੇ ਬਚਾਅ ਵਿੱਚ ਇੱਕ ਗੋਲੀ ਚਲਾਈ। ਜਿਸ ਨਾਲ ਮੁਲਜ਼ਮ ਦੀ ਸੱਜੀ ਲੱਤ ’ਤੇ ਸੱਟ ਲੱਗੀ। ਮੁਲਜ਼ਮ ਨੂੰ ਇਲਾਜ ਲਈ ਸਿਵਲ ਹਸਪਤਾਲ ਲਿਜਾਇਆ ਗਿਆ।ਮੌਕੇ ‘ਤੇ ਏ.ਡੀ.ਸੀ.ਪੀ. ਅਮਨ ਬਰੜ, ਇੰਸਪੈਕਟਰ ਸੀ.ਆਈ.ਏ.1 ਰਾਜੇਸ਼ ਕੁਮਾਰ, ਇੰਸਪੈਕਟਰ ਕੁਲਵੰਤ ਕੌਰ, ਹੈਬੋਵਾਲ ਦੇ ਇੰਸਪੈਕਟਰ ਅੰਮ੍ਰਿਤਪਾਲ ਮੌਕੇ ‘ਤੇ ਪਹੁੰਚੇ।
ਪੁਲੀਸ ਨੇ ਮੁਲਜ਼ਮ ਦੀ ਪਛਾਣ ਅਮਿਤ ਕੁਮਾਰ ਪੁੱਤਰ ਅਸ਼ੋਕ ਕੁਮਾਰ ਵਾਸੀ ਤਾਜਪੁਰ ਰੋਡ ਵਜੋਂ ਕੀਤੀ ਹੈ।ਏ.ਡੀ.ਸੀ.ਪੀ ਅਮਨ ਬਰਾੜ ਨੇ ਦੱਸਿਆ ਕਿ ਸੀ.ਆਈ.ਏ. ਸਬ-ਇੰਸਪੈਕਟਰ ਹਰਜਾਪ ਸਿੰਘ ਦੀ ਟੀਮ ਜਦੋਂ ਰੇਲਵੇ ਟਰੈਕ ਨੇੜੇ ਗਸ਼ਤ ਕਰ ਰਹੀ ਸੀ ਤਾਂ ਚੈਕਿੰਗ ਦੌਰਾਨ ਉਨ੍ਹਾਂ ਨੇ ਐਕਟਿਵਾ ‘ਤੇ ਜਾ ਰਹੇ ਮੁਲਜ਼ਮਾਂ ਨੂੰ ਸ਼ੱਕ ਦੇ ਆਧਾਰ ‘ਤੇ ਰੁਕਣ ਦਾ ਇਸ਼ਾਰਾ ਕੀਤਾ ਤਾਂ ਮੁਲਜ਼ਮਾਂ ਨੇ ਗੋਲੀਆਂ ਚਲਾ ਦਿੱਤੀਆਂ।ਬਚਾਅ ‘ਚ ਪੁਲਸ ਟੀਮ ਨੇ ਗੋਲੀ ਚਲਾ ਦਿੱਤੀ, ਜਿਸ ਕਾਰਨ ਦੋਸ਼ੀ ਜ਼ਖਮੀ ਹੋ ਗਿਆ। ਪੁਲੀਸ ਨੇ ਮੁਲਜ਼ਮਾਂ ਕੋਲੋਂ ਇੱਕ ਦੇਸੀ ਪਿਸਤੌਲ ਅਤੇ ਕਾਰਤੂਸ ਬਰਾਮਦ ਕੀਤੇ ਹਨ। ਪੁਲੀਸ ਨੇ ਮੁਲਜ਼ਮ ਦੀ ਐਕਟਿਵਾ ਅਤੇ ਖਾਲੀ ਕਾਰਤੂਸ ਵੀ ਬਰਾਮਦ ਕਰ ਲਏ ਹਨ। ਫੋਰੈਂਸਿਕ ਟੀਮ ਅਤੇ ਹੋਰ ਟੀਮਾਂ ਮੌਕੇ ‘ਤੇ ਪਹੁੰਚ ਗਈਆਂ।
You may like
-
Gold Price Today: ਪੰਜਾਬ ‘ਚ ਸੋਨੇ-ਚਾਂਦੀ ਦੀਆਂ ਕੀਮਤਾਂ ‘ਚ ਵਾਧਾ, ਜਾਣੋ ਅੱਜ ਦੇ ਰੇਟ
-
ਗੁਰਦੁਆਰਾ ਸਾਹਿਬ ਤੋਂ ਮੱਥਾ ਟੇਕ ਕੇ ਪਰਤ ਰਹੇ ਵਿਅਕਤੀ ਦਾ ਬੇ. ਰਹਿਮੀ ਨਾਲ ਕ. ਤਲ, ਫੈਲੀ ਸਨਸਨੀ
-
ਪੰਜਾਬ ‘ਚ ਵੱਡਾ ਧ. ਮਾਕਾ! ਕੰਬਿਆ ਸਾਰਾ ਇਲਾਕਾ
-
ਪੰਜਾਬ ਦੇ ਨੈਸ਼ਨਲ ਹਾਈਵੇ ‘ਤੇ ਵੱਡਾ ਹਾ. ਦਸਾ, ਸਕੂਲੀ ਬੱਸ ਸੜਕ ਦੇ ਵਿਚਕਾਰ ਪਲਟੀ
-
ਭਾਰਤ-ਪਾਕਿ ਸਰਹੱਦ ਨੇੜੇ ਦੇਖਿਆ ਗਿਆ ਡਰੋਨ, ਬੀਐਸਐਫ ਨੇ ਕੀਤੀ ਫਾਇਰਿੰਗ ਪਰਤਿਆ ਵਾਪਸ
-
ਪੰਜਾਬ ‘ਚ ਵੱਡੀ ਘ. ਟਨਾ, ਤੜਕਸਾਰ ਨੌਜਵਾਨ ਦਾ ਕ. ਤਲ