ਲੁਧਿਆਣਾ : ਬਦਲਦੇ ਮੌਸਮ ਅਤੇ ਗਲੋਬਲ ਵਾਰਮਿੰਗ ਤੋਂ ਅੱਜ ਪੂਰੀ ਦੁਨੀਆਂ ਪ੍ਰੇਸ਼ਾਨ ਹੋ ਰਹੀ ਹੈ ਦਿਨਪ੍ਰ ਤੀ-ਦਿਨ ਪ੍ਰਦੂਸ਼ਣ ਦਾ ਖ਼ਤਰਾ ਇਨ੍ਹਾਂ ਵੱਧਦਾ ਜਾ ਰਿਹਾ ਹੈ ਕਿ ਇਸ ਦਾ ਸਿੱਧਾ ਅਸਰ ਜੀਵਨ ‘ਤੇ ਪੈਂਦਾ ਦਿਖਾਈ ਦਿੰਦਾ ਹੈ। ਉਹ ਚਾਹੇ ਇਨਸਾਨ ਹੋਵੇ ਜਾਂ ਪਸ਼ੂ-ਪੰਛੀ, ਵਿਗੜਦਾ ਵਾਤਾਵਰਣ ਹਰ ਕਿਸੇ ਦੇ ਜੀਵਨ ਨੂੰ ਪ੍ਰਭਾਵਿਤ ਕਰ ਰਿਹਾ ਹੈ। ਇਸ ਨੂੰ ਮੱਦੇਨਜ਼ਰ ਰੱਖਦੇ ਹੋਏ ਸੀ.ਬੀ.ਐਸ.ਈ. ਦੇ ਨਿਸ਼ਾ ਨਿਰਦੇਸ਼ ਅਤੇ ਸਕੂਲ ਦੇ ਪ੍ਰਿੰਸੀਪਲ ਦੀ ਅਗਵਾਈ ਵਿੱਚ ਸਾਈਕਲ ਰੈਲੀ ਦਾ ਆਯੋਜਨ ਕੀਤਾ ਗਿਆ।
ਐਮ ਜੀ ਐਮ ਪਬਲਿਕ ਸਕੂਲ ਦੇ ਵਲੰਟੀਅਰ ਵਿਦਿਆਰਥੀਆਂ ਵੱਲੋਂ ਸਾਈਕਲ ਚਲਾਉਣ ਦੀ ਰੈਲੀ ਪਿ੍ੰਸੀਪਲ ਦੇ ਹਰੀ ਝੰਡੀ ਦਿਖਾਉਣ ‘ਤੇ ਰਵਾਨਾ ਹੋਈ। ਉਹਨਾਂ ਨੇ ਕਿਹਾ ਸਾਈਕਲ ਚਲਾਉਣਾ ਸਿਹਤ ਦੀ ਤੰਦਰੁਸਤੀ ਲਈ ਵੱਡਾ ਜਰੀਆ ਹੈ ਅਤੇ ਇਸ ਨਾਲ ਭਾਈਚਾਰਕ ਅਤੇ ਮੇਲ-ਮਿਲਾਪ ਵੀ ਵੱਧਦਾ ਹੈ। ਇਸ ਤੋਂ ਇਲਾਵਾ ਸਾਈਕਲ ਚਲਾਉਣ ਵਾਲਾ ਵਿਅਕਤੀ ਪੈਸੇ ਦੀ ਬੱਚਤ ਦੇ ਨਾਲ- ਨਾਲ ਅਨੇਕਾਂ ਬਿਮਾਰੀਆਂ ਤੋਂ ਵੀ ਬਚਿਆ ਰਹਿੰਦਾ ਹੈ।