ਲੁਧਿਆਣਾ : ਪੰਜਾਬ ਭਰ ਵਿਚ ਸ਼ਿਵਰਾਤਰੀ ਦਾ ਤਿਉਹਾਰ ਮਨਾਇਆ ਜਾ ਰਿਹਾ ਹੈ। ਸਵੇਰ ਤੋਂ ਬਾਅਦ ਮੰਦਰ ਚ ਸ਼ਰਧਾਲੂ ਇਕੱਠੇ ਹੋਣੇ ਸ਼ੁਰੂ ਹੋ ਗਏ। ਧਾਰਮਿਕ ਸੰਸਥਾਵਾਂ ਤੋਂ ਲੈ ਕੇ ਮੰਦਰ ਕਮੇਟੀਆਂ ਤੱਕ ਸਾਰੀਆਂ ਤਿਆਰੀਆਂ ਕਰ ਲਈਆਂ ਗਈਆਂ ਹਨ।
ਲੁਧਿਆਣਾ ‘ਚ ਸ਼ਿਵਰਾਤਰੀ ਮਹਾਉਤਸਵ ਕਮੇਟੀ ਨੇ ਧੂਮ-ਧਾਮ ਨਾਲ ਜਲੂਸ ਕੱਢਿਆ । ਮੰਗਲਵਾਰ ਸਵੇਰ ਤੋਂ ਹੀ ਮੰਦਰ ਭੋਲੇਨਾਥ ਦੇ ਜੈਕਾਰਿਆਂ ਨਾਲ ਗੂੰਜ ਉੱਠਿਆ। ਇਸ ਦਿਨ ਸ਼ਰਧਾਲੂਆਂ ਨੇ ਮਹਾਦੇਵ ਦੀ ਮਹਾਆਰਤੀ ਕੀਤੀ। ਥਾਂ-ਥਾਂ ਭੰਡਾਰੇ ਵੀ ਲਗਾਏ ਗਏ।
ਪੱਖੋਵਾਲ ਰੋਡ ‘ਤੇ ਸਥਿਤ ਸਿੰਗਲਾ ਇਨਕਲੇਵ ਮੰਦਰ, ਸ਼੍ਰੀ ਨੀਲਕੰਠ ਮਹਾਦੇਵ ਵਿਖੇ 31 ਮੁੱਖ ਅਭਿਸ਼ੇਕ ਧੂਮਧਾਮ ਨਾਲ ਕੀਤੇ ਗਏ। ਇਸ ਦੇ ਨਾਲ ਹੀ ਸੋਮਵਾਰ ਦੀ ਸ਼ਾਮ ਮਾਡਲ ਟਾਊਨ ਐਕਸਟੈਨਸ਼ਨ ਸਥਿਤ ਕ੍ਰਿਸ਼ਨਾ ਮੰਦਰ ਚ ਸ਼ਿਵ ਜਾਗਰਣ ਭਜਨ ਸੰਧਿਆ ਦਾ ਵੀ ਆਯੋਜਨ ਕੀਤਾ ਗਿਆ। ਸ਼ਹਿਰ ਦੇ ਸਾਰੇ ਮੰਦਰਾਂ ਵਿੱਚ ਸ਼ਿਵਰਾਤਰੀ ਲਈ ਵਿਸ਼ੇਸ਼ ਪ੍ਰਬੰਧ ਕੀਤੇ ਗਏ ਸਨ।
ਸ਼ਹਿਰ ਦੇ ਸਾਰੇ ਸ਼ਿਵ ਮੰਦਿਰਾਂ ‘ਚ ਮਹਾਸ਼ਿਵਰਾਤਰੀ ਮਨਾਈ ਜਾ ਰਹੀ ਹੈ। ਸਵੇਰ ਤੋਂ ਹੀ ਮੰਦਰਾਂ ਵਿਚ ਸ਼ਰਧਾਲੂਆਂ ਦੀਆਂ ਕਤਾਰਾਂ ਦੇਖਣ ਨੂੰ ਮਿਲੀਆਂ। ਇਸ ਦਿਨ ਸ਼ਰਧਾਲੂਆਂ ਦਾ ਉਤਸ਼ਾਹ ਦੇਖਣ ਨੂੰ ਮਿਲਿਆ। ਮਹਾਂਦੇਵ ਮੰਦਰ ਚ ਮਹਾਸ਼ਿਵਰਾਤਰੀ ਦੇ ਤਿਉਹਾਰ ਮੌਕੇ ਸ਼ਿਵਲਿੰਗ ਤੇ ਸ਼ਰਧਾਲੂ ਜਲ ਚੜ੍ਹਾਉਂਦੇ ਹਨ।